Udaan News24

Latest Online Breaking News

ਪੰਜਾਬ ਵਿੱਚ ਕਾਂਗਰਸ ਵਿੱਚ ਮੁੱਖ ਮੰਤਰੀ ਚਿਹਰੇ ਦੇ ਐਲਾਨ ਤੋਂ  ਪਹਿਲਾਂ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਵੱਡਾ ਬਿਆਨ

ਪੰਜਾਬ ਵਿੱਚ ਕਾਂਗਰਸ ਵਿੱਚ ਮੁੱਖ ਮੰਤਰੀ ਚਿਹਰੇ ਦੇ ਐਲਾਨ ਤੋਂ  ਪਹਿਲਾਂ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਅੰਮ੍ਰਿਤਸਰ ਵਿੱਚ ਵਰਕਰਾਂ ਵਿਚਾਲੇ ਸਿੱਧੂ ਨੇ ਬੋਲਦਿਆਂ ਕਿਹਾ ਕਿ ‘ਉੱਪਰ ਵਾਲੇ ਚਾਹੁੰਦੇ ਨੇ ਕਮਜ਼ੋਰ ਸੀਐੱਮ ਬਣੇ, ਜੋ ਉਨ੍ਹਾਂ ਦੀ ਤਾਲ ਤੇ ਨੱਚਦਾ ਰਹੇ। ਜਿਹੋ ਜਿਹਾ CM ਹੋਵੇਗਾ, ਉਹੋ ਜਿਹਾ ਸੂਬਾ ਹੋਵੇਗਾ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇੱਥੇ ਉੱਪਰ ਵਾਲੇ ਤੋਂ ਸਿੱਧੂ ਦਾ ਇਸ਼ਾਰਾ ਕਿਸ ਵੱਲ ਹੈ… ਪਰ ਉਨ੍ਹਾਂ ਦਾ ਬਿਆਨ ਆਪਣੇ ਆਪ ਵਿੱਚ ਅਹਿਮ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਨੂੰ ਈਡੀ ਵੱਲੋਂ ਗ੍ਰਿਫਤਾਰ ਕਰਨ ਦੇ ਮਾਮਲੇ ਵਿੱਚ ਨਵਜੋਤ ਸਿੱਧੂ ਨੇ ਆਪਣੀ ਟਿੱਪਣੀ ਕੀਤੀ ਹੈ।  ਉਨ੍ਹਾਂ ਸੀਐੱਮ ਚੰਨੀ ਦਾ ਬਚਾਅ ਕਰਦਿਆਂ ED ਦੀ ਕਾਰਵਾਈ ਦੀ ਟਾਈਮਿੰਗ ‘ਤੇ ਸਵਾਲ ਚੁੱਕੇ ਹਨ। ਉਨਾਂ ਕਿਹਾ ਕਿ 4 ਸਾਲ ਪੁਰਾਣੇ ਕੇਸ ‘ਚ ਹੁਣ ਕਾਰਵਾਈ ਕਿਉਂ ਹੋਈ ਹੈ। ਚੋਣਾਂ ਦੇ ਦੌਰਾਨ ਹੀ ਕਿਉਂ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਫਲੈਟ ‘ਚੋਂ ਮਿਲੇ ਪੈਸੇ ਚੰਨੀ ਦੇ ਨਹੀਂ ਹਨ।  ਭੁਪਿੰਦਰ ਹਨੀ ਦੀ ਗ੍ਰਿਫ਼ਤਾਰੀ ‘ਤੇ ਮੁੱਖ ਮੰਤਰੀ ਚੰਨੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ।  ਉਨ੍ਹਾਂ ਕਿਹਾ ਕਿ ‘ਕਾਨੂੰਨ ਆਪਣਾ ਕੰਮ ਕਰੇ, ਸਾਨੂੰ ਕੋਈ ਇਤਰਾਜ਼ ਨਹੀਂ’। ED ਨੇ CM ਚੰਨੀ ਦੇ ਭਾਣਜੇ ਨੂੰ  ਗ੍ਰਿਫ਼ਤਾਰ ਕੀਤਾ ਹੈ। ਨਜਾਇਜ਼ ਮਾਈਨਿੰਗ ਦੇ ਕੇਸ ‘ਚ  ਗ੍ਰਿਫ਼ਤਾਰ ਕੀਤਾ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!