Udaan News24

Latest Online Breaking News

ਅਦਾਕਾਰਾ ਮਾਹੀ ਗਿੱਲ ਅਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ  ਭਾਰਤੀ ਜਨਤਾ ਪਾਰਟੀ ਚ ਸ਼ਾਮਲ

 ਹਿੰਦੀ ਅਤੇ ਪੰਜਾਬੀ ਸਿਨੇਮਾ ਦੇ  ਅਦਾਕਾਰਾ ਮਾਹੀ ਗਿੱਲਅਤੇ  ਪੰਜਾਬੀ ਅਦਾਕਾਰ ਹੌਬੀ ਧਾਲੀਵਾਲ  ਭਾਰਤੀ ਜਨਤਾ ਪਾਰਟੀ ( BJP) ਵਿੱਚ ਸ਼ਾਮਲ ਹੋ ਗਏ ਹਨ। ਭਾਜਪਾ ਦੇ ਚੋਣ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ , ਪੰਜਾਬ ਇੰਚਾਰਜ ਦੁਸ਼ਯੰਤ ਗੌਤਮ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਮੌਜੂਦ ਸਨ। ਭਾਜਪਾ ਵਿੱਚ ਸ਼ਾਮਲ ਹੋਣ ਉਪਰੰਤ ਅਦਾਕਾਰਾ ਗਿੱਲ ਨੇ News 18 ਨਾਲ ਵਿਸ਼ੇਸ਼ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਕਈ ਸਾਲਾਂ ਤੋਂ ਚੰਗੀ ਰਾਜਨੀਤੀ ਵਿੱਚ ਪਲੇਟਫਾਰਮ ਲੱਭ ਰਹੀ ਸੀ, ਮੈਂ ਅਦਾਕਾਰਾ ਹਾਂ, ਪਰ ਮੈਂ ਰਾਜਨੀਤੀ ਵਿੱਚ ਵੀ ਕੁੱਝ ਕਰਨਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਮੈਂ ਐਮ.ਏ. ਸੋਨ ਤਮਗਾ ਜੇਤੂ ਹਾਂ ਅਤੇ ਅਜਿਹਾ ਨਹੀਂ ਕਿ ਬਿਨਾਂ ਕੁੱਝ ਕੀਤੇ ਹੀ ਅਦਾਕਾਰਾ ਬਣ ਗਈ। ਮੈਂ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਅਦਾਕਾਰਾ ਬਣੀ। ਪਰੰਤੂ ਹਮੇਸ਼ਾ ਰਾਜਨੀਤੀ ਵਿੱਚ ਆਉਣਾ ਚਾਹੁੰਦੀ ਸੀ। ਮਾਹੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਵੱਲੋਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਨਾਅਰੇ ਤੋਂ ਬਹੁਤ ਪ੍ਰਭਾਵਤ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਭਾਜਪਾ ਵਿੱਚ ਇਸ ਲਈ ਸ਼ਾਮਲ ਹੋਈ ਹਾਂ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਤਾਂ ਇਹ ਹੁਣ ਬਹੁਤ ਸੌਖਾ ਹੈ ਕਿ ਮੈਂ ਪੰਜਾਬ ਨਾਲ ਜੁੜੇ ਅਤੇ ਔਰਤਾਂ ਨਾਲ ਜੁੜੇ ਮੁੱਦੇ ਕੇਂਦਰ ਸਰਕਾਰ ਤੱਕ ਪਹੁੰਚਾਵਾਂ ਅਤੇ ਉਨ੍ਹਾਂ ਨੂੰ ਪੂਰਾ ਕਰਵਾਇਆ ਜਾਵੇ।

ਮਾਹੀ ਨੇ ਕਿਹਾ ਕਿ ਉਹ ਭਾਜਪਾ ਵਿੱਚ ਚੋਣਾਂ ਲੜਨ ਨਹੀਂ ਆਈ ਹੈ ਅਤੇ ਨਾ ਹੀ ਮੈਨੂੰ ਇਹ ਲਾਲਚ ਹੈ ਕਿ ਮੈਨੂੰ ਟਿਕਟ ਮਿਲੇ, ਮੈਂ ਅਸਲ ਵਿੱਚ ਲੋਕਾਂ ਦੀ ਸੇਵਾ ਕਰਨੀ ਚਾਹੁੰਦੀ ਹਾਂ ਅਤੇ ਮੈਨੂੰ ਨਹੀਂ ਪਤਾ ਕਿ ਹਾਈਕਮਾਨ ਉਨ੍ਹਾਂ ਨੂੰ ਕੀ ਜ਼ਿੰਮੇਵਾਰੀ ਦੇਵੇਗੀ, ਮੈਂ ਬਿਲਕੁਲ ਨਵੀਂ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਰਾਜਨੀਤੀ ਵਿੱਚ ਮੇਰਾ ਕੰਮ ਬੋਲੇ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਾਰੀਆਂ ਪਾਰਟੀਆਂ ਨੇ ਸੱਤਾ ਭੋਗੀ ਹੈ ਅਤੇ ਲੋਕਾਂ ਨੇ ਵੀ ਸਾਰੀਆਂ ਪਾਰਟੀਆਂ ਨੂੰ ਮੌਕਾ ਦੇ ਕੇ ਵੇਖ ਲਿਆ ਹੈ, ਪਰ ਮੈਂ ਚਾਹੁੰਦੀ ਹਾਂ ਕਿ ਭਾਜਪਾ ਨੂੰ ਮੌਕਾ ਮਿਲੇ। ਉਨ੍ਹਾਂ ਕਿਹਾ ਕਿ ਮੈਂ ਪੰਜਾਬਣ ਹਾਂ, ਪੰਜਾਬ ਵਿੱਚ ਮੇਰਾ ਪਿੰਡ ਹੈ, ਮੇਰੀ ਜ਼ਮੀਨ ਹੈ, ਮੈਂ ਕਿਸਾਨ ਦੀ ਧੀ ਹਾਂ, ਇਸ ਲਈ ਮੈਨੂੰ ਲੱਗਦਾ ਹੈ ਕਿ ਮੈਂ ਇਥੇ ਪੰਜਾਬ ਦੇ ਮਸਲੇ ਹੱਲ ਕਰਵਾ ਸਕਦੀ ਹਾਂ।ਮਾਹੀ ਗਿੱਲ ਨੇ ਕਿਹਾ ਕਿ ਉਹ ਆਪਣੇ ਸਿਨੇਮਾ ਕਰੀਅਰ ਅਤੇ ਰਾਜਨੀਤੀ ਵਿੱਚ ਸੰਤੁਲਨ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰੇਗੀ ਕਿਉਂਕਿ ਅਜੇ ਰਾਜਨੀਤੀ ਵਿੱਚ ਬਿਲਕੁਲ ਨਵੀਂ ਹੈ ਅਤੇ ਉਸ ਨੂੰ ਕੁੱਝ ਵੀ ਨਹੀਂ ਪਤਾ। ਉਨ੍ਹਾਂ ਕਿਹਾ ਕਿ ਜਦੋਂ ਉਹ ਅਦਾਕਾਰਾ ਬਣਨ ਲਈ ਮੁੰਬਈ ਗਈ ਸੀ ਤਾਂ ਮੈਨੂੰ ਨਹੀਂ ਪਤਾ ਸੀ ਕਿ ਮੈਂ ਹੁਣ ਅੱਗੇ ਕੀ ਕਰਾਂਗਾ, ਬਸ ਇਸ ਤਰ੍ਹਾਂ ਹੀ ਰਾਜਨੀਤੀ ਵਿੱਚ ਆ ਗਈ ਹਾਂ ਅੱਗੇ ਵੇਖੋ ਕੀ ਹੁੰਦਾ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!