Udaan News24

Latest Online Breaking News

ਡੀਸੀ ਲੁਧਿਆਣਾ  ਵੱਲੋਂ ਛੁੱਟੀਆਂ ਲੈਣ ਵਾਲੇ ਮੁਲਾਜ਼ਮਾਂ ਨੂੰ ਸਖਤ ਤਾੜਨਾ- ਜੇਕਰ ਕੋਈ ਵੀ ਮੁਲਾਜ਼ਮ ਨਾਜਾਇਜ਼ ਛੁੱਟੀਆਂ ਲਵੇਗਾ ਤਾਂ ਉਸ ਨੂੰ ਸੇਵਾਮੁਕਤੀ ਤੋਂ ਪਹਿਲਾਂ ਰਿਟਾਇਰ ਕਰ ਦਿੱਤਾ ਜਾਵੇਗਾ

ਡੀਸੀ ਲੁਧਿਆਣਾ  ਵੱਲੋਂ ਛੁੱਟੀਆਂ ਲੈਣ ਵਾਲੇ ਮੁਲਾਜ਼ਮਾਂ ਨੂੰ ਸਖਤ ਤਾੜਨਾ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਮੁਲਾਜ਼ਮ ਨਾਜਾਇਜ਼ ਛੁੱਟੀਆਂ ਲਵੇਗਾ ਤਾਂ ਉਸ ਨੂੰ ਸੇਵਾਮੁਕਤੀ ਤੋਂ ਪਹਿਲਾਂ ਰਿਟਾਇਰ ਕਰ ਦਿੱਤਾ ਜਾਵੇਗਾ। ਮੁੱਖ ਚੋਣ ਅਫਸਰ ਅਤੇ ਡੀਸੀ ਲੁਧਿਆਣਾ ਵਰਿੰਦਰ ਸ਼ਰਮਾ ਨੇ ਇਹ ਤਾੜਨਾ ਮੁਲਾਜ਼ਮਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਸਰਕਾਰੀ ਡਿਊਟੀ ਦੇ ਮੱਦੇਨਜ਼ਰ ਕੀਤੀ ਗਈ ਹੈ। ਉਨ੍ਹਾਂ ਇਹ ਤਾੜਨਾ ਚੋਣਾਂ ਵਿੱਚ ਡਿਊਟੀ ਤੋਂ ਕੋਤਾਹੀ ਕਰਨ ਵਾਲੇ ਮੁਲਾਜ਼ਮਾਂ ਨੂੰ ਕੀਤੀ ਹੈ, ਜਿਹੜੇ ਨਾਜਾਇਜ਼ ਛੁੱਟੀਆਂ ਦੀਆਂ ਅਰਜ਼ੀਆਂ ਦੇ ਰਹੇ ਹਨ।ਡੀਸੀ ਵਰਿੰਦਰ ਸ਼ਰਮਾ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਕਾਰੀ ਮੁਲਾਜ਼ਮਾਂ ਦੀਆਂ ਵੱਖ-ਵੱਖ ਡਿਊਟੀਆਂ ਲੱਗ ਰਹੀਆਂ ਹਨ ਅਤੇ ਮੁਲਾਜ਼ਮ ਵੱਖ-ਵੱਖ ਬਹਾਨੇ ਲਗਾ ਕੇ ਆਪਣੀਆਂ ਡਿਊਟੀਆਂ ਹਟਵਾਉਣ ਲਈ ਅਰਜ਼ੀਆਂ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਅਜਿਹੀਆਂ ਛੁੱਟੀਆਂ ਲਈ ਇੱਕ ਹਜ਼ਾਰ ਤੋਂ ਵੱਧ ਅਰਜ਼ੀਆਂ ਆਈਆਂ ਹਨ। ਆਦੇਸ਼ ਇਸ ਸੰਬੰਧੀ ਪ੍ਰਸ਼ਾਸਨ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਜੋ ਲੋਕ ਆਪਣੀ ਡਿਊਟੀ ਤੋਂ ਭੱਜ ਰਹੇ ਹਨ ਜਾਂ ਬਿਨਾਂ ਵਜ੍ਹਾ ਛੁੱਟੀ ਲੈ ਰਹੇ ਹਨ, ਮੈਡੀਕਲ ਪੈਨਲ ਬਣਾ ਕੇ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਪੱਕੇ ਤੌਰ ‘ਤੇ ਹੀ ਘਰ ਬਿਠਾਇਆ ਜਾਵੇਗਾ ਅਤੇ ਜਾਂ ਉਨ੍ਹਾਂ ਨੂੰ ਅਰਲੀ ਰਿਟਾਇਰਮੈਂਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਈ ਮਹਿਲਾਵਾਂ ਨੇ ਇਹ ਬਹਾਨਾ ਲਗਾਇਆ ਕਿ ਉਹ ਆਪਣੇ ਬਜ਼ੁਰਗ ਸੱਸ ਸਹੁਰੇ ਦੀ ਸੇਵਾ ਕਰ ਰਹੀਆਂ ਹਨ। ਡੀਸੀ ਨੇ ਤੰਜ ਕੱਸਦਿਆਂ ਕਿਹਾ ਕਿ ਉਹ ਉਨ੍ਹਾਂ ਦੀ ਸੇਵਾ ਦੀ ਬੜੀ ਕਦਰ ਕਰਦੇ ਹਨ, ਇਸ ਕਰਕੇ ਜੋ ਅਜਿਹੇ ਬਹਾਨੇ ਲਗਾ ਰਹੇ ਹਨ, ਉਨ੍ਹਾਂ ‘ਤੇ ਸਖਤ ਕਾਰਵਾਈ ਹੋਵੇਗੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!