Udaan News24

Latest Online Breaking News

ਕਾਂਗਰਸ ਨੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਜਾਤ ਦੇ ਆਧਾਰ ’ਤੇ ਕਰਕੇ ਬੱਜਰ ਗਲਤੀ ਕੀਤੀ ਹੈ-ਕੈਪਟਨ ਅਮਰਿੰਦਰ ਸਿੰਘ 

ਪੰਜਾਬ ਲੋਕ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ  ਨੇ ਕਿਹਾ ਹੈ ਕਿ ਕਾਂਗਰਸ ਨੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਜਾਤ ਦੇ ਆਧਾਰ ’ਤੇ ਕਰਕੇ ਬੱਜਰ ਗਲਤੀ ਕੀਤੀ ਹੈ ਕਿਉਂਕਿ ਉਨ੍ਹਾਂ ਮੁਤਾਬਕ ਮੁੱਖ ਮੰਤਰੀ ਦੀ ਚੋਣ ਯੋਗਤਾ-ਅਯੋਗਤਾ ਦੇ ਮਾਪਦੰਡਾਂ ’ਤੇ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੰਨੀ ਕੋਲ ਮੁੱਖ ਮੰਤਰੀ ਦੀ ਯੋਗਤਾ ਨਹੀਂ ਹੈ ਤੇ ਲੋਕ ਉਸ ਨੂੰ ਹੁਣ ਸਿਰਫ਼ ਐਲਾਨਾਂ ਵਾਲਾ ਮੁੱਖ ਮੰਤਰੀ ਕਰਕੇ ਜਾਣਨ ਲੱਗੇ ਹਨ। ਪਟਿਆਲਾ ਦਿਹਾਤੀ ਹਲਕੇ ’ਚ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਦੀ ਕੋਈ ਮੁਸ਼ਕਲ ਸੀ ਤਾਂ ਮੋਦੀ ਸਰਕਾਰ ਨੇ ਉਨ੍ਹਾਂ ਦੀ ਮਦਦ ਕੀਤੀ ਸੀ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ, ਜਿਸ ਨੂੰ ਕਾਂਗਰਸ ਵੱਲੋਂ ਹੀ ਮੁੱਖ ਮੰਤਰੀ ਅਹੁਦੇ ਲਈ ਰੱਦ ਕਰ ਦਿੱਤਾ ਗਿਆ ਹੈ, ਵੱਲੋਂ ਜਲਦ ਹੀ ਇੱਕ ‘ਅਣਹੋਣੇ ਧਮਾਕੇ’ ਦੀ ਚਿਤਾਵਨੀ ਦਿੱਤੀ ਗਈ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਚੁੱਪ ਨਹੀਂ ਰਹਿ ਸਕਦਾ ਅਤੇ ਜ਼ਰੂਰ ਕੋਈ ਚਾਲ ਚੱਲੇਗਾ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!