Udaan News24

Latest Online Breaking News

ਸ਼ਾਜੀਆ ਦਾ ਕੇਜਰੀਵਾਲ ‘ਤੇ ਤਿੱਖਾ ਹਮਲਾ,ਜਿਹੜਾ ਵਿਅਕਤੀ ਅੰਨਾ ਹਜ਼ਾਰ ਦੀ ਪਿੱਠ ‘ਚ ਛੁਰਾ ਮਾਰ ਸਕਦਾ ਹੈ, ਉਹ ਭਗਵੰਤ ਮਾਨ ਨਾਲ ਕੀ ਕਰੇਗਾ?-

ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਆਗੂ ਇਲਮੀ ਨੇ ਕਿਹਾ ਕਿ ਉਨ੍ਹਾਂ ਦੀ ਰਾਜਨੀਤੀ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਸੀ, ਉਹ ਐਕਸੀਡੈਂਟਲ ਰਾਜਨੀਤਕ ਹੈ। ਉਨ੍ਹਾਂ ਕਿਹਾ ਕਿ ਅੰਨਾ ਹਜ਼ਾਰੇ ਅੰਦੋਲਨ ਤੋਂ ਉਹ ਕੇਜਰੀਵਾਲ ਨੂੰ ਭਰਾ ਮੰਨਦੀ ਸੀ। ਉਸ ਨੇ ਕਿਹਾ ਕਿ ਉਹ ਉਦੋਂ ਤੋਂ ਅੰਦੋਲਨ ਵਿੱਚ ਸੀ ਜਦੋਂ ਸੰਜੇ ਸਿੰਘ ਵਰਗੇ ਲੋਕ ਨਹੀਂ ਵਿਖਾਈ ਦਿੰਦੇ ਸੀ ਅਤੇ ਪਾਰਟੀ ਬਣਾਉਣ ਤੋਂ ਬਾਅਦ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਇਹ ਜਿਹੜੇ ਆਮਦਨ ਕਰ ਦੇ ਮੁਨੀਮ ਬਾਬੂ ਇਥੇ ਆਏ ਹਨ, ਇਹ ਸਾਰੇ ਰਾਜਨੀਤੀ ਦੀ ਖੇਡ ਖੇਡਣ ਆਏ ਹਨ ਸਾਜੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਿਵੇਂ ਟਿਕਟਾਂ ਵੇਚੀਆਂ ਗਈਆਂ, ਇਸ ਸਬੰਧੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵੀ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਕੇਜਰੀਵਾਲ ਹੈ ਜਿਸ ਨੂੰ ਨਾ ਤਾਂ ਸੁਰੱਖਿਆ ਚਾਹੀਦੀ ਸੀ, ਨਾ ਬੰਗਲਾ ਚਾਹੀਦਾ ਸੀ, ਪਰ ਹੁਣ ਸਭ ਕੁੱਝ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਹੁਣ ਤਾਂ ਖੁਸ਼ ਹਨ ਪਰ ਛੇਤੀ ਹੀ ਇਨ੍ਹਾਂ ਦੀ ਖੁਸ਼ੀ ਨਿਰਾਸ਼ਾ ‘ਚ ਬਦਲ ਜਾਵੇਗੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਜਿਹਾ ਸਕਾ ਹੈ, ਜਿਸਨੇ ਸਾਰਿਆਂ ਨੂੰ ਠੱਗਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੀ ਉਨ੍ਹਾਂ ਦੇ ਸਾਥੀ ਰਹੇ ਹਨ, ਪਰ ਉਨ੍ਹਾਂ ਬਾਰੇ ਕੁੱਝ ਨਹੀਂ ਕਹਿਣਾ ਚਾਹੁੰਦੇ। ਹਾਲਾਂਕਿ ਉਨ੍ਹਾਂ ਕੇਜਰੀਵਾਲ ‘ਤੇ ਹਮਲਾ ਕਰਦਿਆਂ ਕਿਹਾ ਕਿ ਜਿਹੜਾ ਵਿਅਕਤੀ ਅੰਨਾ ਹਜ਼ਾਰ ਦੀ ਪਿੱਠ ‘ਚ ਛੁਰਾ ਮਾਰ ਸਕਦਾ ਹੈ, ਉਹ ਭਗਵੰਤ ਮਾਨ ਨਾਲ ਕੀ ਕਰੇਗਾ, ਤੁਸੀ ਸੋਚ ਸਕਦੇ ਹੋ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੇਜਰੀਵਾਲ ਅਤੇ ਦਿੱਲੀ ਮਾਡਲ ਧੋਖਾ ਹੈ, ਪੰਜਾਬ ਬਚਾ ਲਓ, ਮੌਕਾ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!