ਹੁਣ 14 ਫਰਵਰੀ ਨੂੰ ਜਲੰਧਰ ਪਹੁੰਚਣਗੇ ਪ੍ਰਧਾਨ ਮੰਤਰੀ ,ਕਰਨਗੇ ਚੋਣ ਰੈਲੀ

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿੱਚ ਹੋਣ ਵਾਲੀ ਰੈਲੀ ਵਿੱਚ ਸਰੀਰਕ ਤੌਰ ‘ਤੇ ਪਹੁੰਚ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਫਰਵਰੀ ਨੂੰ ਪੰਜਾਬ ਦੇ ਲੋਕਾਂ ਅਤੇ ਭਾਜਪਾ ਵਰਕਰਾਂ ਨਾਲ ਗੱਲਬਾਤ ਕਰਨ ਲਈ ਜਲੰਧਰ ਪਹੁੰਚ ਰਹੇ ਹਨ। ਉਹ ਇੱਥੇ ਦੁਪਹਿਰ 02 ਵਜੇ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਕੁਝ ਹਲਕਿਆਂ ਲਈ ਅੱਜ ਕੀਤੀ ਜਾਣ ਵਾਲੀ ਵਰਚੁਅਲ ਰੈਲੀ ਰੱਦ ਹੋ ਗਈ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਅਸੀਂ ਪੰਜਾਬ ਵਿੱਚ ਬਿਹਤਰ ਕਰਾਂਗੇ ਅਤੇ ਸਾਨੂੰ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ।
ਕਾਂਗਰਸ ਦਾ ਚਿਹਰਾ ਇੱਕ ਵਾਰ ਫਿਰ ਸਭ ਦੇ ਸਾਹਮਣੇ ਆ ਗਿਆ, ਜਦੋਂ ਰਾਹੁਲ ਗਾਂਧੀ ਨੇ 170 ਕਰੋੜ ਰੁਪਏ ਵਾਲੇ ਵਿਅਕਤੀ ਨੂੰ ਗਰੀਬਾਂ ਦਾ ਮੁੱਖ ਮੰਤਰੀ ਬਣਾ ਕੇ ਸਭ ਦੇ ਸਾਹਮਣੇ ਰੱਖ ਦਿੱਤਾ। ਮੁੱਖ ਮੰਤਰੀ ਐਲਾਨ ਕਰਨਾ ਪਾਰਟੀ ਦਾ ਨਿੱਜੀ ਮਸਲਾ ਹੈ ਪਰ ਇਹ ਦਰਸਾਉਂਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਜ਼ਰ ਵਿੱਚ ਇੱਕ ਕਰੋੜ 42 ਲੱਖ ਲੋਕ ਪੰਜਾਬ ਵਿੱਚ ਗਰੀਬ ਹਨ। ਪਰ ਰਾਹੁਲ ਦੀ ਨਜ਼ਰ ਵਿੱਚ 170 ਕਰੋੜ ਜ਼ਾਇਦਾਦਾ ਵਾਲਾ ਗਰੀਬ ਹੋਵੇ।ਉਨ੍ਹਾਂ ਨੇ ਕਿਹਾ ਕਿ ਖੁਦ ਪ੍ਰਮਾਤਮਾ ਵੀ ਨਵਜੋਤ ਸਿੰਘ ਸਿੱਧੂ ਨੂੰ ਸੰਤੁਸ਼ਟ ਨਹੀਂ ਕਰ ਸਕਦਾ। ਤਰੁਣ ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਕਹਿ ਰਹੇ ਹਨ ਕਿ ਉਹ ਆਪਣੇ ਨਾਂ ਜਾਂ ਪਤਨੀ ਦੇ ਨਾਂ ‘ਤੇ ਕੋਈ ਜਾਇਦਾਦ ਜਾਂ ਕਾਰੋਬਾਰ ਨਹੀਂ ਕਰਨਗੇ, ਪਰ ਉਨ੍ਹਾਂ ਲਈ ਹਨੀ, ਬਨੀ ਹੀ ਸਭ ਕੁਝ ਹੈ, ਫੇਰ ਹੋਰ ਤਾਂ ਕੀ ਲੋੜ ਹੈ।
ਮੁੱਖ ਮੰਤਰੀ ਦੇ ਭਤੀਜੇ ਨੇ ਖੁਦ ਕਬੂਲ ਕੀਤਾ ਹੈ ਕਿ ਉਸ ਕੋਲ ਜੋ ਪੈਸਾ ਹੈ, ਉਹ ਮਾਈਨਿੰਗ ਅਤੇ ਟ੍ਰਾਂਸਫਰ ਪੋਸਟਿੰਗ ਦਾ ਹੈ, ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 111 ਦਿਨਾਂ ਦੀ ਸਰਕਾਰ ਨੇ ਕਿਵੇਂ ਲੁੱਟਿਆ ਹੈ।ਚੁੱਘ ਨੇ ਕਿਹਾ ਕਿ ਚੰਨੀ ਹੀ ਉਹ ਮੁੱਖ ਮੰਤਰੀ ਹੈ, ਜਿਸ ਨੇ ਦੇਸ਼ ‘ਚ ਖੂਨੀ ਸਾਜ਼ਿਸ਼ ਰਚੀ ਗਈ। ਕਿਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਦੀ ਜਾਨ ਖਤਰੇ ‘ਚ ਪਾਈ ਗਈ, ਸਭ ਨੇ ਦੇਖ ਲਿਆ, ਜਨਤਾ ਇਸ ਦਾ ਜਵਾਬ ਚੋਣਾਂ ‘ਚ ਦੇਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਤਰੀਕ ਦੀ ਫੇਰੀ ਮੌਕੇ ਲਈ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਲਈ ਪੰਜਾਬ ਆਉਣਗੇ।
ਚੁੱਘ ਨੇ ਕਿਹਾ ਕਿ ਭਾਜਪਾ ਨੇ 1992 ਦੀਆਂ ਚੋਣਾਂ ਆਪਣੇ ਦਮ ’ਤੇ ਲੜੀਆਂ ਸਨ। ਉਸ ਸਮੇਂ ਪਾਰਟੀ ਨੂੰ 6 ਸੀਟਾਂ ਹਾਸਲ ਹੋਈਆਂ ਸਨ ਅਤੇ ਭਾਜਪਾ ਦਾ ਵੋਟ ਸ਼ੇਅਰ 16 ਫ਼ੀਸਦੀ ਤੋਂ ਜ਼ਿਆਦਾ ਸੀ। ਉਸ ਸਮੇਂ ਭਾਜਪਾ 66 ਸੀਟਾਂ ’ਤੇ ਮੈਦਾਨ ’ਚ ਉੱਤਰੀ ਸੀ ਪਰ ਹੁਣ ਭਾਜਪਾ 73 ਸੀਟਾਂ ’ਤੇ ਆਪਣੇ ਚੋਣ ਨਿਸ਼ਾਨ ਨਾਲ ਮੈਦਾਨ ’ਚ ਹੈ। ਭਾਜਪਾ 2007 ’ਚ 23 ਸੀਟਾਂ ’ਤੇ ਚੋਣ ਲੜ ਕੇ 19 ਸੀਟਾਂ ਜਿੱਤ ਚੁੱਕੀ ਹੈ ਅਤੇ ਹੁਣ ਵੀ ਭਾਜਪਾ ਦਾ ਸਟ੍ਰਾਈਕ ਰੇਟ ਚੰਗਾ ਰਹੇਗਾ। ਅਸੀਂ ਪੰਜਾਬ ’ਚ ਸਰਕਾਰ ਬਣਾਉਣ ਲਈ ਚੋਣ ਲੜ ਰਹੇ ਹਾਂ ਅਤੇ ਪੰਜਾਬ ’ਚ ਸਰਕਾਰ ਭਾਜਪਾ ਦੀ ਹੀ ਬਣੇਗੀ। ਇਸ ਵਿਚਕਾਰ ਸਿਆਸੀ ਪਾਰਟੀਆਂ ਲਗਾਤਾਰ ਵਰਚੁਅਲ ਰੈਲਿਆਂ ਤੇ ਡੋਰ-ਟੂ-ਡੋਰ ਚੋਣ ਪ੍ਰਚਾਰ ਕਰਨ ਵਿੱਚ ਜੁੱਟੀਆਂ ਹੋਇਆ ਹਨ। ਹਰ ਸਿਆਸੀ ਪਾਰਟੀ ਲੋਕਾ ‘ਚ ਜਾ ਕੇ ਆਪਣੀ-ਆਪਣੀ ਪਾਰਟੀ ਦੇ ਗੁਣ ਗਾਣ ਕਰ ਰਹੀ ਹੈ।