Udaan News24

Latest Online Breaking News

ਚੋਣ ਪ੍ਰਚਾਰ ਕਰ ਰਹੇ ਭਗਵੰਤ ਮਾਨ ‘ਤੇ ਅਟਾਰੀ ‘ਚ ਰੋਡ ਸ਼ੋਅ ਦੌਰਾਨ ਹਮਲਾ

20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਰੈਲੀਆਂ ਤੇ ਰੋਡ ਸ਼ੋਅ ਕੱਢੇ ਜਾ ਰਹੇ ਹਨ। ‘ਆਪ’ ਦੇ CM ਫੇਸ ਤੇ ਧੂਰੀ ਤੋਂ ਸੰਸਦ ਮੈਂਬਰ ਭਗਵੰਤ ਮਾਨ ਅੱਜ ਅਟਾਰੀ ਵਿਖੇ ਚੋਣ ਪ੍ਰਚਾਰ ਕਰਨ ਪੁੱਜੇ ਸਨ ਤੇ ਉਥੇ ਉਹ ਰੋਡ ਸ਼ੋਅ ਕੱਢ ਰਹੇ ਸਨ।ਭਗਵੰਤ ਮਾਨ ਗੱਡੀ ਵਿਚ ਸਵਾਰ ਹੋ ਕੇ ਰੋਡ ਸ਼ੋਅ ਕੱਢ ਰਹੇ ਸਨ। ਜਦੋਂ ਉਹ ਗੱਡੀ ਵਿਚੋਂ ਬਾਹਰ ਨਿਕਲੇ ਤਾਂ ਕਿਸੇ ਵੱਲੋਂ ਉਨ੍ਹਾਂ ਦੀ ਅੱਖ ‘ਤੇ ਹਮਲਾ ਕੀਤਾ ਗਿਆ ਤੇ ਉਨ੍ਹਾਂ ਦੀ ਖੱਬੀ ਅੱਖ ਨੇੜੇ ਕਿਸੇ ਨੇ ਵੱਟਾ ਮਾਰਿਆ। ਵੱਟਾ ਵੱਜਣ ਨਾਲ ਭਗਵੰਤ ਮਾਨ ਨੂੰ ਕੁਝ ਦਰਦ ਮਹਿਸੂਸ ਹੋਇਆ ਅਤੇ ਉਹ ਇਕਦਮ ਹੇਠਾਂ ਬੈਠ ਗਏ। ਉਂਝ ਤਾਂ ਭਗਵੰਤ ਮਾਨ ਬਿਲਕੁਲ ਸਹੀ ਸਲਾਮਤ ਹਨ ਪਰ ਕਾਫੀ ਜ਼ੋਰ ਨਾਲ ਉਨ੍ਹਾਂ ਦੇ ਮੂੰਹ ‘ਤੇ ਵੱਟਾ ਵੱਜਿਆ ਹੈ। ਅਜੇ ਤੱਕ ਇਸ ਗੱਲ ਦੀ ਜਾਣਕਾਰੀ ਹਾਸਲ ਨਹੀਂ ਮਿਲ ਸਕੀ ਹੈ ਕਿ ਕਿ ਵੱਟਾ ਕਿਸ ਨੇ ਮਾਰਿਆ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!