ਸਕੀਓਰਿਟੀ ਮਣੀ ਜਮਾਂ ਕਰਵਾਉਣ ਲਈ ਨੋਟਿਸ ਭੇਜਣਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਕਾਂਗਰਸ ਸਰਕਾਰ ਨੇ ਉਦਯੋਗਪਤੀਆਂ ਨਾਲ ਧੋਖਾ ਕੀਤਾ-ਮੋਹਿਤ ਗੁਪਤਾ

ਪਾਵਰਕਾਮ ਵੱਲੋਂ ਉੱਧਮੀਆਂ ਨੂੰ ਸਕੀਓਰਿਟੀ ਮਣੀ ਜਮਾਂ ਕਰਵਾਉਣ ਲਈ ਨੋਟਿਸ ਭੇਜਣਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਕਾਂਗਰਸ ਸਰਕਾਰ ਨੇ ਇੱਕ ਵਾਰ ਫਿਰ ਉਦਯੋਗਪਤੀਆਂ ਨਾਲ ਧੋਖਾ ਕੀਤਾ ਹੈ। ਉਪਰੋਕਤ ਗੱਲਾਂ ਕਹਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪੀਏਸੀ ਮੈਂਬਰ, ਜਨਰਲ ਸਕੱਤਰ ਅਤੇ ਬੁਲਾਰੇ ਮੋਹਿਤ ਗੁਪਤਾ ਨੇ ਦੱਸਿਆ ਕਿ ਉਹ ਉਦਯੋਗਪਤੀਆਂ ਨਾਲ ਵਾਅਦਾ ਕਰਦੇ ਹਨ ਕਿ ਪੰਜਾਬ ਵਿੱਚ ਸ਼੍ਰੋਅਦ-ਬਸਪਾ ਗੱਠਜੋੜ ਸਰਕਾਰ ਬਨਣ ਤੇ ਉੱਧਮੀਆਂ ਨੂੰ ਰਾਹਤ ਦੇਣ ਵਾਲੀ ਨੀਤੀ ਬਣਾਈ ਜਾਵੇਗੀ। ਮੋਹਿਤ ਗੁਪਤਾ ਨੇ ਕਿਹਾ ਕਿ ਸਸਤੀ ਬਿਜਲੀ ਅਤੇ ਉਦਯੋਗਾਂ ਨੂੰ ਰਾਹਤ ਦੇਣ ਦੇ ਵਾਅਦੇ ਕਰਣ ਵਾਲੀ ਚੰਨੀ ਸਰਕਾਰ ਦੇ ਦਾਅਵਿਆਂ ਦੀ ਹਵਾ ਨਿਕਲ ਚੁੱਕੀ ਹੈ ਅਤੇ 1 ਮਹੀਨੇ ਵਿੱਚ ਉਦਯੋਗਪਤੀਆਂ ਨੂੰ ਸਕੀਓਰਿਟੀ ਮਣੀ ਜਮਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਸਕੀਓਰਿਟੀ ਮਣੀ ਜਮਾਂ ਨਹੀਂ ਕਰਵਾਉਣ ਦੀ ਸੂਰਤ ਵਿੱਚ ਮਹਿਕਮਾਨਾ ਕਾਰਵਾਈ ਦਾ ਦਬਾਅ ਬਣਾਇਆ ਜਾ ਰਿਹਾ ਹੈ, ਜੋਕਿ ਪੂਰੀ ਤਰ੍ਹਾਂ ਗਲਤ ਹੈ। ਮੋਹਿਤ ਗੁਪਤਾ ਨੇ ਕਿਹਾ ਕਿ ਕੋਰੋਨਾ ਕਰਕੇ ਇੰਡਸਟਰੀ ਤੇ ਬੂਰਾ ਅਸਰ ਪਿਆ, ਉਥੇ ਹੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਨੇ ਪੰਜਾਬ ਵਿੱਚ ਇੰਡਸਟਰੀ ਦਾ ਪਲਾਇਨ ਤੇਜ ਕਰਵਾ ਦਿੱਤਾ ਹੈ। ਸ਼੍ਰੋਅਦ-ਬਸਪਾ ਗੱਠਜੋੜ ਇੰਡਸਟਰੀ ਨਾਲ ਮੋਢੇ ਨਾਲ ਮੋਢਾ ਜੋੜਕੇ ਖਡ਼ਾ ਹੈ। ਮੋਹਿਤ ਗੁਪਤਾ ਨੇ ਕਿਹਾ ਕਿ ਸ਼੍ਰੋਅਦ-ਬਸਪਾ ਗੱਠਜੋੜ ਦੀਆਂ ਨੀਤੀਆਂ ਵਿੱਚ ਉਦਯੋਗਾਂ ਦੇ ਵਿਕਾਸ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਸਰਕਾਰ ਬਨਣ ਤੇ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਕੇ ਪੰਜਾਬ ਵਿੱਚ ਉਦਯੋਗਿਕ ਵਿਕਾਸ ਦੀ ਰਫ਼ਤਾਰ ਤੇਜ ਕੀਤੀ ਜਾਵੇਗੀ।