ਬਰਫੀਲੇ ਤੂਫਾਨ ਦੀ ਚਪੇਟ ‘ਚ ਬਟਾਲਾ ਦਾ ਜਵਾਨ ਸ਼ਹੀਦ,

ਅਰੁਣਾਚਲ ਪ੍ਰਦੇਸ਼ ‘ਚ ਬਰਫੀਲੇ ਤੂਫਾਨ ਦੀ ਚਪੇਟ ਵਿੱਚ ਆਉਣ ਨਾਲ ਦੇਸ਼ ਦੇ 7 ਜਵਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਵਿਚੋਂ ਇਕ ਜਵਾਨ ਦੀ ਪਛਾਣ ਬਟਾਲਾ ਦੇ ਨੇੜੇ ਪਿੰਡ ਮਸਾਣੀਆ ਦੇ ਰਹਿਣ ਵਾਲੇ ਸ਼ਹੀਦ ਗੁਰਭੇਜ ਸਿੰਘ ਵਜੋਂ ਹੋਈ ਹੈ। ਗੁਰਭੇਜ ਸਿੰਘ 3 ਸਾਲ ਪਹਿਲਾਂ ਹੀ ਫੌਜ ਵਿਚ ਭਰਤੀ ਹੋਇਆ ਸੀ। ਸ਼ਹੀਦ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਕੱਲ੍ਹ ਪਿੰਡ ਪਹੁੰਚੇਗੀ ਜਿਥੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਸ਼ਹੀਦ ਜਵਾਨਾਂ ਆਰ.ਐੱਫ.ਐਨ. ਜੁਗਲ ਕਿਸ਼ੋਰ, ਆਰ.ਐੱਫ.ਐਨ. ਅਰੁਣ ਕਟਲ, ਆਰ.ਐੱਫ.ਐਨ. ਅਕਸ਼ੈ ਪਠਾਨੀਆ, ਆਰ.ਐੱਫ.ਐਨ. ਵਿਸ਼ਾਲ ਸ਼ਰਮਾ, ਆਰ.ਐੱਫ.ਐਨ. ਰਾਕੇਸ਼ ਸਿੰਘ, ਆਰ.ਐੱਫ.ਐਨ. ਅੰਕੇਸ਼ ਭਾਰਦਵਾਜ ਅਤੇ ਆਰ.ਐੱਫ.ਐਨ. ਗੁਰਬਾਜ਼ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਮੇਂਗ ਸੈਕਟਰ ਵਿੱਚ ਖ਼ਰਾਬ ਮੌਸਮ ਵਿੱਚ 14500 ਫੁੱਟ ਦੀ ਬਰਫੀਲੀ ਉਚਾਈ ਵਾਲੇ ਇਲਾਕੇ ਵਿੱਚ ਬਰਫ਼ ਖਿਸਕਣ ਨਾਲ ਫੌਜ ਦੇ ਜਵਾਨਾਂ ਦਾ ਇਹ ਸਰਵਉੱਚ ਬਲਿਦਾਨ ਹੈ।