ਪੰਜਾਬ ਵਿੱਚ ਭਾਜਪਾ ਗਠਜੋੜ ਦੀ ਸਰਕਾਰ ਬਣਨ ਤੇ ਪੰਜਾਬ ਵਿੱਚ ਨਸ਼ਾ ਇੱਕ ਸਾਲ ਵਿੱਚ ਬੰਦ ਕੀਤਾ ਜਾਵੇਗਾ-ਕੇਂਦਰੀ ਰੱਖਿਆ ਮੰਤਰੀ

15 ਫਰਵਰੀ – ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਫਰੀਦਕੋਟ ਦੇ ਚਾਂਦ ਮੈਰਿਜ ਪੈਲੇਸ ਵਿਖੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਪੰਜਾਬ ਵਿੱਚ ਭਾਜਪਾ ਗਠਜੋੜ ਦੀ ਸਰਕਾਰ ਬਣਨ ਤੇ ਪੰਜਾਬ ਵਿੱਚ ਨਸ਼ਾ ਇੱਕ ਸਾਲ ਵਿੱਚ ਬੰਦ ਕੀਤਾ ਜਾਵੇਗਾ ਤੇ ਉਨ੍ਹਾਂ ਨੇ ਕਿਹਾ ਗੈਰ ਕਾਨੂੰਨੀ ਮਾਇਨੰਗ ਤੇ ਬੰਦ ਕੀਤੀ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਭਾਜਪਾ ਗਠਜੋੜ ਸਰਕਾਰ ਬਣਨ ਤੇ ਕਿਸੇ ਦੀ ਹਿੰਮਤ ਨਹੀ ਹੋਵੇਗੀ ਉਹ ਨਸ਼ਾ ਜਾਂ ਗੈਰ ਕਾਨੂੰਨੀ ਮਾਇਨੰਗ ਕਰ ਸਕੇ। ਰਾਜਨਾਥ ਸਿੰਘ ਨੇ ਅੱਗੇ ਕਿਹਾ ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਤੋ ਉਪਰ ਉਠ ਕੇ ਸਭ ਦੀ ਭਲਾਈ ਦਾ ਸ਼ੰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਭਾਜਪਾ ਵੀ ਗੁਰੂਆਂ ਦੇ ਸੰਦੇਸ਼ਾਂ ਤੇ ਚੱਲ ਰਹੀ ਹੈ। ਰਾਜਨਾਥ ਸਿੰਘ ਨੇ ਪੰਜਾਬ ਨੂੰ ਭਾਰਤ ਦੀ ਅੰਤਰ ਆਤਮਾ ਕਹੀੰਦਿਆਂ ਪੰਜਾਬ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਕਿਹਾ ਪੰਜਾਬ ਦੇ ਸਿੱਖਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ। ਇਸ ਮੌਕੇ ਤੇ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਪੁੱਤਰਾਂ ਅਤੇ ਗੁਰੂ ਤੇਗ ਬਾਹਦਰ ਜੀ ਦੀ ਸ਼ਹੀਦੀ ਨੂੰ ਵੀ ਯਾਦ ਕੀਤਾ ਉਨ੍ਹਾਂ ਨੇ ਕਿਹਾ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਦੇਸ਼ ਕੌਮ ਦੀ ਖਾਤਰ ਦੇ ਦਿੱਤਾ। ਉਨ੍ਹਾਂ ਨੇ ਕਿਹਾ ਭਾਜਪਾ ਦੀ ਜਿੱਥੇ ਜਿੱਥੇ ਵੀ ਸਰਕਾਰ ਹੈ ਉੱਥੇ ਸਭ ਤੋ ਵਧੀਆ ਸਰਕਾਰ ਦਿੱਤੀ। ਇਸ ਮੌਕੇ ਤੇ ਰਾਜਨਾਥ ਸਿੰਘ ਨੇ ਫਰੀਦਕੋਟ ਤੋ ਭਾਜਪਾ ਦੇ ਉਮੀਦਵਾਰ ਗੌਰਵ ਕੱਕੜ ਅਤੇ ਪੰਜਾਬ ਲੋਕ ਕਾਂਗਰਸ ਦੇ ਕੋਟਕਪੂਰਾ ਤੋ ਉਮੀਦਵਾਰ ਦੁਰਗੇਸ਼ ਸ਼ਰਮਾ ਦੇ ਹੱਕ ਵਿੱਚ ਵੱਧ ਤੋ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ।