Udaan News24

Latest Online Breaking News

ਪੰਜਾਬ ‘ਚ ਸਾਡਾ ਮੁਕਾਬਲਾ ‘ਆਪ’ ਨਾਲ, ਆਮ ਆਦਮੀ ਪਾਰਟੀ ਦੇ ਕੰਮ ਸੂਬੇ ਦੇ ਅਨੁਕੂਲ ਨਹੀਂ’ : ਚੜੂਨੀ

ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗੁਰਨਾਮ ਚੜੂਨੀ ਨੇ ਮੋਹਾਲੀ ਵਿਚ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਸੁਸਾਈਡ ਕਰ ਰਿਹਾ ਹੈ। ਸ਼ਰਬਤ ਵਰਗਾ ਪਾਣੀ ਜ਼ਹਿਰ ਬਣ ਗਿਆ ਤੇ ਪਾਣੀ ਪਾਤਾਲ ਵਿਚ ਚਲਾ ਗਿਆ।ਚੜੂਨੀ ਨੇ ਕਿਹਾ ਕਿ ਪੰਜਾਬ ਵਿਚ ਸਾਡਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੈ। ਉਨ੍ਹਾਂ ਦੇ ਵੀ ਕੰਮ ਦੇਖੋ ਤਾਂ ਉਹ ਸਾਡੇ ਪੰਜਾਬ ਦੇ ਅਨੁਕੂਲ ਨਹੀਂ ਹਨ। ‘ਆਪ’ ਨੇ ਵੱਡੇ ਅਮੀਰਾਂ ਨੂੰ ਟਿਕਟਾਂ ਦਿੱਤੀਆਂ ਹਨ। ਮੋਹਾਲੀ ‘ਚ ਸਭ ਤੋਂ ਅਮੀਰ ਆਦਮੀ ਚੋਣ ਲੜ ਰਿਹਾ ਹੈ। ਪੰਜਾਬ ਵਿਚ ਉਨ੍ਹਾਂ ਦੀ ਪਾਰਟੀ ਕਾਫੀ ਸੀਟਾਂ ਜਿੱਤੇਗੀ ਹਾਲਾਂਕਿ ਕਿੰਨੀਆਂ ਜਿੱਤੇਗੀ, ਇਹ ਦੱਸ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਰੁਲਦੂ ਸਿੰਘ ਮਾਨਸਾ ਨੇ ਟਿਕਟ ਵਾਪਸ ਲੈ ਲਈ ਤਾਂ ਇਹ ਉਨ੍ਹਾਂ ਦਾ ਫੈਸਲਾ ਹੈ। ਪੰਜਾਬ ਦੀ ਜਨਤਾ ਬਦਲਾਅ ਚਾਹੁੰਦੀ ਹੈ। ਜਦੋਂ MP, MLA ਦਾ ਇਲਾਜ ਫ੍ਰੀ ਹੈ ਤਾਂ ਕਿਸਾਨਾਂ ਦਾ ਕਿਉਂ ਨਹੀਂ। ਅਡਾਨੀ ਦੇ ਪੋਰਟ ਤੋਂ 30 ਹਜ਼ਾਰ ਕਰੋੜ ਦੀ ਸਕੈਮ ਫੜੀ ਗਈ। ਦੋ ਦਿਨ ਪਹਿਲਾਂ ਹੀ 2000 ਕਰੋੜ ਦੀ ਸਮੈਕ ਸਮੁੰਦਰ ਤੋਂ ਫੜੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!