ਪੋਸਟਮਾਰਟਮ ਤੋਂ ਬਾਅਦ ਦੀ ਮ੍ਰਿਤਕ ਦੇਹ ਦੀਪ ਸਿੱਧੂ ਦੇ ਪਿੰਡ ਉਦੇਕਰਨ (ਮੁਕਤਸਰ ਸਾਹਿਬ) ਵਿਖੇ ਲਿਜਾਈ ਜਾਵੇਗੀ

ਚੰਡੀਗੜ੍ਹ, 16 ਫਰਵਰੀ 2022 – 15 ਫਰਵਰੀ ਦੀ ਰਾਤ ਕਰੀਬ ਸਾਢੇ 9 ਵਜੇ ਦਿੱਲੀ ਦੇ ਕੁੰਡਲੀ ਮਾਨੇਸਰ ਹਾਈ-ਵੇ ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਫਿਲਮ ਅਦਾਕਾਰ ਦੀਪ ਸਿੱਧੂ ਦੀ ਮੌਤ ਹੋ ਗਈ ਸੀ। ਦੀਪ ਸਿੱਧੂ ਦੀ ਲਾਸ਼ ਦਾ ਅੱਜ ਪੋਸਟਮਾਰਟਮ ਸੋਨੀਪਤ ਦੇ ਇੱਕ ਹਸਪਤਾਲ ਵਿੱਚ ਹੋਵੇਗਾ। ਜਿਸ ਤੋਂ ਬਾਅਦ ਦੀ ਮ੍ਰਿਤਕ ਦੇਹ ਦੀਪ ਸਿੱਧੂ ਦੇ ਪਿੰਡ ਉਦੇਕਰਨ (ਮੁਕਤਸਰ ਸਾਹਿਬ) ਵਿਖੇ ਲਿਜਾਈ ਜਾਵੇਗੀ।