Udaan News24

Latest Online Breaking News

ਵਾਰਾਣਸੀ ਦੇ ਰਵਿਦਾਸ ਮੰਦਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਬੁੱਧਵਾਰ ਨੂੰ ਸਭ ਤੋਂ ਪਹਿਲਾਂ ਵਾਰਾਣਸੀ ਦੇ ਰਵਿਦਾਸ ਮੰਦਰ ਪਹੁੰਚੇ। ਸੀਐੱਮ ਚੰਨੀ ਸਵੇਰੇ 4 ਵਜੇ ਦੇ ਕਰੀਬ ਇਥੇ ਪਹੁੰਚੇ ਅਤੇ ਸਭ ਤੋਂ ਪਹਿਲਾਂ ਮੰਦਰ ‘ਚ ਜਾ ਕੇ ਦਰਸ਼ਨ ਕੀਤੇ। ਸੀ.ਐੱਮ. ਚਰਨਜੀਤ ਚੰਨੀ ਨੇ ਸ੍ਰੀਗੋਵਰਧਨਪੁਰ ਮੰਦਿਰ ਵਿੱਚ ਪਹੁੰਚ ਕੇ ਪੂਜਾ-ਅਰਚਨਾ ਕੀਤੀ ਅਤੇ ਸੰਤ ਨਿਰੰਜਨ ਦਾਸ ਦਾ ਆਸ਼ੀਰਵਾਦ ਲਿਆ। ਇਸ ਦੇ ਨਾਲ ਹੀ ਉਨ੍ਹਾਂ ਸੰਤ ਰਵਿਦਾਸ ਦੇ ਭਜਨ ਕੀਰਤਨ ਵਿੱਚ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਆਓ ਆਪਾਂ ਉਨ੍ਹਾਂ ਦੀਆਂ ਪਿਆਰ, ਹਮਦਰਦੀ, ਆਪਸੀ ਸਹਿਣਸ਼ੀਲਤਾ ਅਤੇ ਮਨੁੱਖਤਾ ਦੀ ਏਕਤਾ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰੀਏ। ਦੱਸ ਦੇਈਏ ਕਿ ਦੇਸ਼ ਭਰ ਤੋਂ ਵੱਡੇ-ਵੱਡੇ ਆਗੂ ਸੰਤ ਰਵਿਦਾਸ ਜੀ ਦੇ ਜਨਮ ਅਸਥਾਨ ‘ਤੇ ਮੱਥਾ ਟੇਕਣ ਲਈ ਪਹੁੰਚ ਰਹੇ ਹਨ। ਅੱਜ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਵੀ ਰਵਿਦਾਸ ਮੰਦਰ ਆਉਣਗੇ ਅਤੇ ਸੰਤ ਰਵਿਦਾਸ ਜੀ ਦੇ ਦਰਸ਼ਨ ਕਰਨਗੇ। ਇਸ ਦੇ ਨਾਲ ਹੀ PM ਮੋਦੀ ਅੱਜ ਦਿੱਲੀ ਦੇ ਰਵਿਦਾਸ ਮੰਦਿਰ ਦੇ ਦਰਸ਼ਨ ਕਰਨਗੇ, PM ਸਵੇਰੇ 9 ਵਜੇ ਕਰੋੜਬਾਗ ਸਥਿਤ ਰਵਿਦਾਸ ਮੰਦਿਰ ਪਹੁੰਚਣਗੇ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!