ਕਿਸੇ ਮੰਤਰੀ ਜਾਂ MLA ਨੇ ਵਪਾਰੀਆਂ ਨੂੰ ਤੰਗ ਕੀਤਾ ਤਾਂ ਐਮ ਐਲ ਏ ‘ਤੇ ਕਾਰਵਾਈ ਹੋਵੇਗੀ-ਕੇਜਰੀਵਾਲ

ਚੰਡੀਗੜ੍ਹ, 16 ਫਰਵਰੀ 2022- ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਮ੍ਰਿਤਸਰ ਦੇ ਮੇਅਰ ਰਿਟੂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ । ਪੰਜਾਬ ਵਿੱਚ ਵਪਾਰੀਆਂ ਦਾ ਬੂਰਾ ਹਾਲ ਹੈ, ਗਲਤ ਪਰਚੇ ਪਾਏ ਹਨ। ਜੋ ਆਪ ਦੀ ਸਰਕਾਰ ਆਉਣ ਤੇ ਰੱਦ ਕੀਤੇ ਜਾਣਗੇ। ਪੰਜਾਬ ਅੰਦਰ ਸ਼ਾਂਤੀ ਅਤੇ ਖ਼ੁਸ਼ੀ ਦਾ ਮਾਹੌਲ ਹੋਵੇਗਾ।ਲੁਧਿਆਣੇ ਵਿੱਚ ਬੰਬ ਬਲਾਸਟ ਹੋਇਆਂ ਪਿਛਲੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਨੇ 5 ਸਾਲਾ ਵਿੱਚ ਇਨ੍ਹਾਂ ਦੀ ਜਾਂਚ ਕਿਉਂ ਨਹੀਂ ਕਰਵਾਈ? ਵਪਾਰੀਆਂ ਨੂੰ ਕਿਸ ਅਫਸਰਾਂ ਅਤੇ ਲੀਡਰਾਂ ਤੋਂ ਡਰਨ ਦੀ ਲੋੜ ਨਹੀਂ। ਪੰਜਾਬ ਦੇ ਵਪਾਰੀ ਦਿੱਲੀ ਦੀ ਵਪਾਰੀਆਂ ਤੋਂ ਪੁੱਛ ਸਕਦੇ ਹਨ। ਪੰਜਾਬ ਦੇ ਵਾਪਰੀਆਂ ਨੂੰ ਚੰਗਾ ਮਹੋਲ ਦਿੱਤਾ ਜਾਵੇਗਾ। ਸਾਰੇ ਵਪਾਰੀਆਂ ਨੂੰ ਅਪੀਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇਕ ਮੋਕਾ ਆਮ ਆਦਮੀ ਪਾਰਟੀ ਨੂੰ ਦਿੱਤਾ ਜਾਵੇ। ਦਿੱਲੀ ਵਿੱਚ ਸਾਰੇ ਵਾਪਰੀ ਆਮ ਆਦਮੀ ਪਾਰਟੀ ਦੇ ਨਾਲ ਹਨ। ਭਗਵੰਤ ਮਾਨ ਨੇ ਬੋਲਦਿਆਂ ਕਿਹਾ ਅਸੀਂ ਚੰਨੀ ਨੂੰ 51000 ਵੋਟਾਂ ਦੇ ਫਰਕ ਨਾਲ ਹਾਰ ਰਹੇ ਹਨ। ਦੋਵੇਂ ਸੀਟਾਂ ਤੋਂ ਚਰਨਜੀਤ ਚੰਨੀ ਹਾਰ ਰਹੇ ਹਨ। ਕਿਸੇ ਮੰਤਰੀ ਜਾਂ MLA ਨੇ ਵਪਾਰੀਆਂ ਨੂੰ ਤੰਗ ਕੀਤਾ ਤਾਂ ਐਮ ਐਲ ਏ ‘ਤੇ ਕਾਰਵਾਈ ਹੋਵੇਗੀ।