Udaan News24

Latest Online Breaking News

ਬਠਿੰਡਾ ‘ਚ CM ਚੰਨੀ ਨੇ ਖ਼ਜ਼ਾਨਾ ਮੰਤਰੀ ਬਾਦਲ ਲਈ ਕੀਤਾ ਚੋਣ ਪ੍ਰਚਾਰ ,ਕਬੂਲਿਆ ਭਗਵੰਤ ਮਾਨ ਦਾ ਪ੍ਰਾਪਰਟੀ ਚੈਲਿੰਜ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਬਠਿੰਡਾ ਸ਼ਹਿਰ ਵਿੱਚ ਰੋਜ਼ ਗਾਰਡਨ ਤੋਂ ਤਿੰਨਕੋਨੀ ਅਮਰੀਕ ਸਿੰਘ ਰੋਡ, ਮਾਲ ਰੋਡ,ਫੌਜੀ ਚੌਕ, 100ਫੁੱਟੀ ਰੋਡ, ਬੀਬੀ ਵਾਲਾ ਰੋਡ, ਭਾਗੂ ਰੋਡ ਤੋਂ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮਾਡਲ ਟਾਊਨ ਫੇਸ-1 ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿੱਚ ਕੀਤੀ ਜਾਣ ਵਾਲੀ ਰੈਲੀ ਤੱਕ ਰੋਡ ਸ਼ੋਅ ਕੱਢਿਆ ਗਿਆ। ਇਸ ਮੌਕੇ ਸ਼ਹਿਰ ਵਾਸੀਆਂ ਤੇ ਵਪਾਰੀਆਂ ਦੇ ਇਕੱਠ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਫੁੱਲਾਂ ਦੇ ਹਾਰ ਅਤੇ ਫੁੱਲਾਂ ਨਾਲ ਵਰਖਾ ਕਰਦੇ ਹੋਏ ਪਿਆਰ ਸਤਿਕਾਰ ਦਿੱਤਾ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਦੂਸਰੀ ਵਾਰ ਦਿੱਤੇ ਜਾ ਰਹੇ ਪਿਆਰ ਨੂੰ ਉਹ ਸਿਰ ਮੱਥੇ ਮੰਨਦੇ ਹਨ, ਇਸ ਕਰਜ਼ ਨੂੰ ਕਦੇ ਨਹੀਂ ਉਤਾਰਿਆ ਜਾ ਸਕਦਾ। ਉਹ ਜਿੱਤਣ ਉਪਰੰਤ ਹਰ ਘਰ ਨੂੰ ਸਹੂਲਤ ਮੁਹੱਈਆ ਕਰਾਉਣ ਲਈ ਹੋਰ ਯਤਨ ਕਰਾਂਗੇ ਤੇ ਵਿਕਾਸ ਲਹਿਰ ਨੂੰ  ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਕਾਂਗਰਸ ਦੇ ਹੱਥ ਮਜ਼ਬੂਤ ਕਰਨ ਲਈ ਦੂਸਰੀ ਵਾਰ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਨ੍ਹਾਂ ਦੀ ਜਿੱਤ ਵਿੱਚ ਯੋਗਦਾਨ ਪਾਉਣ ਤਾਂ ਜੋ ਜਿੱਤਣ ਉਪਰੰਤ ਕਾਂਗਰਸ ਸਰਕਾਰ ਹਰ ਵਰਗ ਦੀ ਭਲਾਈ ਲਈ ਕੰਮ ਕਰ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ ਕੌਂਸਲਰ ਅਤੇ ਵਰਕਰ ਹਾਜ਼ਰ ਸਨ । ਸੀਐਮ ਚੰਨੀ ਦਾ ਭਗਵੰਤ ਮਾਨ ਨੂੰ ਖੁੱਲਾ ਚੈਲਿੰਜ ਦਿੱਤਾ ਹੈ। ਭਗਵੰਤ ਮਾਨ ਨੇ ਚੰਨੀ ਦੀ ਪ੍ਰਾਪਰਟੀ ਬਾਰੇ ਬਿਆਨ ਦਿੱਤੇ ਸੀ। ਅੱਜ ਸੀਐਮ ਚੰਨੀ ਨੇ ਕਿਹਾ ਮੈਨੂੰ ਭਗਵੰਤ ਮਾਨ ਦਾ ਪ੍ਰਾਪਰਟੀ ਚੈਲਿੰਜ ਕਬੂਲ ਹੈ। ਭਗਵੰਤ ਮਾਨ ਪਰਸੋ ਹੀ ਕਚਹਿਰੀ ਵਿਖੇ ਆ ਜਾਉਣ ਅਤੇ ਅਸੀਂ ਦੋਵੇਂ ਕਾਨੂੰਨੀ ਤੌਰ ਤੇ ਮੇਰੇ ਨਾਲ ਜਾਇਦਾਦ ਦੀ ਅਦਲਾ-ਬਦਲੀ ਕਰ ਲਵਾਂਗੇ। ਚੰਨੀ ਨੇ ਕਿਹਾ ਕਿ ਮੈਂ ਪਰਸੋ ਨੂੰ ਚਮਕੌਰ ਸਾਹਿਬ ਦੀ ਫੇਰੀ ਉਤੇ ਹਾਂ, ਜੇਕਰ ਕੱਲ ਨੂੰ ਉਹ ਆਉਣ ਚਾਹੁਣ ਤਾਂ ਮੈਨੂੰ ਦੱਸ ਦੇਣ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!