ਕੇਂਦਰ ਸਰਕਾਰ ਵੱਲੋਂ ਬੱਚਿਆਂ ਲਈ ਵੀ ਹੈਲਮਟ ਲਾਜ਼ਮੀ ਕਰਨ ਦੀ ਤਜਵੀਜ਼
ਨਵੀਂ ਦਿੱਲੀ, 17 ਫਰਵਰੀ, 2022: ਕੇਂਦਰ ਸਰਕਾਰ ਨੇ ਛੋਟੇ ਬੱਚਿਆਂ ਲਈ ਵੀ ਹੈਲਮਟ ਲਾਜ਼ਮੀ ਕਰਨ ਦੀ ਤਜਵੀਜ਼ ਤਿਆਰ ਕੀਤੀ ਹੈ। ਰੋਡ ਟਰਾਂਸਪੋਰਟ ਮੰਤਰਾਲੇ ਨੇ ਟੂ ਵੀਲ੍ਹਰ ’ਤੇ ਸਫ਼ਰ ਕਰਦੇ ਬੱਚਿਆਂ ਲਈ ਹੈਲਮਟ ਲਾਜ਼ਮੀ ਕਰਨ ਦਾ ਖ਼ਾਕਾ ਤਿਆਰ ਕੀਤਾ ਹੈ। ਇਸ ਬਾਰੇ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ ਤੇ ਨਵੇਂ ਰੂਲ 15 ਫਰਵਰੀ 2023 ਤੋਂ ਲਾਗੂ ਹੋਣਗੇ। ਇਹਨਾਂ ਨਿਯਮਾਂ ਮੁਤਾਬਕ ਜੇਕਰ ਟੂ ਵੀਲ੍ਹਰ ’ਤੇ ਸਫਰ ਕਰਨ ਵਾਲਾ ਬੱਚਾ 4 ਸਾਲਾਂ ਤੋਂ ਛੋਟਾਹੈ ਤਾਂ ਫਿਰ ਉਸ ਲਈ ਕਰੈਸ਼ ਹੈਲਮਟ ਪਾਉਣਾ ਲਾਜ਼ਮੀ ਹੋਵੇਗਾ। ਬੱਚਿਆਂ ਨੁੰ ਹੈਲਮਟ ਦੇ ਨਾਲ ਹੀ ਹਾਰਨੇਸ ਬੈਲਟ ਵੀ ਲਾਉਣੀ ਪਵੇਗੀ ਤਾਂ ਜੋ ਬੱਚਾ ਪਿਛਲੇ ਪਾਸੇ ਨਾ ਡਿੱਗੇ। ਇਹ ਬੈਲਟ ਵਾਟਰ ਪਰੂਫ ਹੋਣੀ ਚਾਹੀਦੀਹੈ ਜੋ 30 ਕਿੱਲੋ ਭਾਰ ਸਹਿਣ ਦੀ ਸਮਰਥਾ ਰੱਖਦੀ ਹੋਵੇ। ਇਹੋ ਜਿਹੇ ਟੂ ਵੀਲ੍ਹਰ ਲਈ ਸਪੀਡ ਵੀ 40 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ।