Udaan News24

Latest Online Breaking News

ਮੈਂ ਕੇਜਰੀਵਾਲ ਲਈ ਬਾਹਰੀ ਸ਼ਬਦ ਦੀ ਵਰਤੋਂ ਕੀਤੀ ਹੈ,ਕੇਜਰੀਵਾਲ ਹਰਿਆਣਾ ਦੇ ਹਨ ਅਤੇ ਸਾਡੀ ਉਨ੍ਹਾਂ ਨਾਲ ਪਾਣੀ ਦੀ ਲੜਾਈ ਹੈ,ਪਰਵਾਸੀ ਮਜ਼ਦੂਰ ਸਾਡੇ ਆਪਣੇ ਹਨ-ਚੰਨੀ

ਅੰਮਿ੍ਤਸਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ   ਵੱਲੋਂ ਯੂਪੀ-ਬਿਹਾਰ ਦੇ ਲੋਕਾਂ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ ਚੰਨੀ ਨੇ ਪ੍ਰਿਅੰਕਾ ਗਾਂਧੀ ਨਾਲ ਪੰਜਾਬ ‘ਚ ਵਿਧਾਨ ਸਭਾ ਚੋਣਾਂ  ਦੇ ਪ੍ਰਚਾਰ ਦੌਰਾਨ ਭਾਜਪਾ ਅਤੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ, ‘ਯੂਪੀ, ਬਿਹਾਰ, ਦਿੱਲੀ ਦੇ ਭਈਏ ਨੂੰ ਪੰਜਾਬ ‘ਚ ਨਾ ਆਉਣ ਦਿਓ।’ ਜਦੋਂ ਚੰਨੀ ਇਹ ਬਿਆਨ ਦੇ ਰਹੇ ਸਨ ਤਾਂ ਪ੍ਰਿਅੰਕਾ ਵੀ ਕੋਲ ਹੀ ਖੜ੍ਹੀ ਸੀ। ਹੁਣ ਜਦੋਂ ਪੰਜਾਬ ‘ਚ ਚੋਣਾਂ ‘ਚ ਕੁਝ ਹੀ ਦਿਨ ਰਹਿ ਗਏ ਹਨ ਤਾਂ ਚੰਨੀ ਇਸ ਬਿਆਨ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਇਸ ਮੌਕੇ ਸੀਐਮ ਚੰਨੀ ਨੇ ਨਿਊਜ਼18 ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਕੇਜਰੀਵਾਲ ਲਈ ਬਾਹਰੀ ਸ਼ਬਦ ਦੀ ਵਰਤੋਂ ਕੀਤੀ ਹੈ। ਆਪ ਸੁਪਰੀਮੋ ਕੇਜਰੀਵਾਲ ਹਰਿਆਣਾ ਦੇ ਹਨ ਅਤੇ ਸਾਡੀ ਉਨ੍ਹਾਂ ਨਾਲ ਪਾਣੀ ਦੀ ਲੜਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਰਵਾਸੀ ਮਜ਼ਦੂਰ ਸਾਡੇ ਆਪਣੇ ਹਨ। ਉਹਨਾਂ ਦਾ ਆਪਣਾ ਪੰਜਾਬ ਹੈ।  ਮੈਂ ਪਰਵਾਸੀ ਮਜ਼ਦੂਰਾਂ ਬਾਰੇ ਕੁਝ ਨਹੀਂ ਕਿਹਾ ਹੈ। ਮੈਂ ਇਹ ਆਖਿਆ ਕਿ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਵਰਗੇ ਲੋਕਾਂ ਬਾਰੇ ਕਿਹਾ ਜੋ ਪੰਜਾਬ ਆ ਕੇ ਕਬਜ਼ਾ ਕਰਨਾ ਚਾਹੁੰਦੇ ਹਨ।

ਚੰਨੀ ਦੇ ਇਸ ਬਿਆਨ ਦਾ ਵੀਡੀਓ ਭਾਜਪਾ ਦੇ ਸੰਸਦ ਮੈਂਬਰ ਤੇਜਸਵੀ ਸੂਰਿਆ ਨੇ ਵੀ ਸ਼ੇਅਰ ਕੀਤਾ ਹੈ। ਵੀਡੀਓ ‘ਚ ਮੁੱਖ ਮੰਤਰੀ ਨੂੰ ਪੰਜਾਬੀ ‘ਚ ਕਹਿੰਦੇ ਸੁਣਿਆ ਜਾ ਸਕਦਾ ਹੈ, ”ਪ੍ਰਿਅੰਕਾ ਗਾਂਧੀ ਪੰਜਾਬ ਦੀ ਨੂੰਹ ਹੈ। ਉਹ ਪੰਜਾਬੀ ਹੈ। ਯੂਪੀ, ਬਿਹਾਰ ਅਤੇ ਦਿੱਲੀ ਦੇ ਇਨ੍ਹਾਂ ਭਈਆਂ ਨੂੰ ਇੱਥੇ ਦਾਖਲ ਨਹੀਂ ਹੋਣ ਦੇਣਾ ਚਾਹੀਦਾ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੂਰੀਆ ਨੇ ਲਿਖਿਆ ਹੈ, ”ਪ੍ਰਿਯੰਕਾ ਵਾਡਰਾ ਜੀ ਉੱਤਰ ਪ੍ਰਦੇਸ਼ ਆ ਕੇ ਖੁਦ ਨੂੰ ਯੂਪੀ ਦੀ ਬੇਟੀ ਦੱਸਦੀ ਹੈ ਅਤੇ ਪੰਜਾਬ ‘ਚ ਉੱਤਰ ਪ੍ਰਦੇਸ਼-ਬਿਹਾਰ ਦੇ ਲੋਕਾਂ ਦੇ ਅਪਮਾਨ ‘ਤੇ ਤਾੜੀ ਮਾਰਦੀ ਹੈ, ਇਹ ਉਨ੍ਹਾਂ ਦਾ ਦੋਹਰਾ ਕਿਰਦਾਰ ਅਤੇ ਚਿਹਰਾ ਹੈ। ਚੰਨੀ ਦਾ ਨਿਸ਼ਾਨਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲ ਸੀ, ਜੋ ਪੰਜਾਬ ਵਿੱਚ ਆਪਣੀ ਪਾਰਟੀ ਦੀ ਐਂਟਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!