ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀਡੀਓ ਸੁਨੇਹਾ ਜਾਰੀ ਕਰ ਕੇ ਕੇਂਦਰ ਦੀ ਭਾਜਪਾ ਸਰਕਾਰ ਉੱਤੇ ਸਾਧੇ ਨਿਸ਼ਾਨੇ, ਕਿਹਾ ਸਰਕਾਰ ਦੀ ਨੀਤੀ ਤੇ ਨੀਅਤ ਚ ਖੋਟ ਹੈ

ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀਡੀਓ ਸੁਨੇਹਾ ਜਾਰੀ ਕਰ ਕੇ ਕੇਂਦਰ ਦੀ ਭਾਜਪਾ ਸਰਕਾਰ ਉੱਤੇ ਨਿਸ਼ਾਨੇ ਸਾਧੇ । ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਨਾਮ ਹੇਠ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਇੱਥੋਂ ਲੋਕਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤਰਾਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੌਰਾਨ ਪੰਜਾਬ ਤੇ ਪੰਜਾਬੀਅਤ ਨੂੰ ਬਦਨਾਮ ਕਰ ਦੀ ਕੋਸ਼ਿਸ਼ ਕੀਤੀ ਗਈ। ਜਿੰਨਾ ਪੰਜਾਬੀਆਂ ਦੀ ਕੁਰਬਾਨੀਆਂ ਦੀ ਸਾਰੀ ਦੁਨੀਆ ਸਦਕਾ ਹੁੰਦੀ ਹੈ, ਉਨ੍ਹਾਂ ਨੂੰ ਬਦਨਾਮ ਕਰਨ ਲਈ ਬੀਜੇਪੀ ਨੇ ਕੀ ਕੁੱਝ ਨਹੀਂ ਕੀਤਾ। ਪੰਜਾਬ ਦਾ ਭਾਰਤੀ ਪੁੱਤ ਹੋਣ ਦੇ ਨਾਤੇ ਮੈਨੂੰ ਇਸ ਸਾਰੇ ਮਾਮਲੇ ਵਿੱਚ ਬਹੁਤ ਦੁੱਖ ਹੋਇਆ। ਸਾਬਕਾ ਪੀ ਐੱਮ ਨੇ ਕਿਹਾ ਕਿ ਦੇਸ ਦੀ ਹਾਲਤ ਬਹੁਤ ਚਿੰਤਾਜਨਕ ਹੈ। ਕੋਰੋਨਾ ਦੇ ਦੌਰ ਵਿੱਚ ਜਿੱਥੇ ਇੱਕ ਪਾਸੇ ਡਿਗ ਰਹੀ ਆਰਥਿਕਤਾ ਕਾਰਨ ਮਹਿੰਗਾਈ ਤੇ ਬੇਰੁਜ਼ਗਾਰੀ ਕਾਰਨ ਲੋਕ ਪਰੇਸ਼ਾਨ ਹਨ, ਦੂਜੇ ਪਾਸੇ ਭਾਜਪਾ ਸਰਕਾਰ ਨੇ ਸਾਢੇ ਸੱਤ ਸਾਲਾਂ ਵਿੱਚ ਕੀਤੇ ਗ਼ਲਤ ਕੰਮਾਂ ਨੂੰ ਠੀਕ ਕਰਨ ਦੀ ਬਜਾਏ, ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲਾ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਉਣ ਵਿੱਚ ਲੱਗੇ ਹੋਏ ਹਨ।
ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਆਰਥਿਕਤਾ ਦੀ ਸਮਝ ਨਾ ਹੋਣ ਕਾਰਨ ਦੇਸ਼ ਇੱਕ ਆਰਥਿਕ ਮੰਦਹਾਲੀ ਦੀ ਜਕੜ ਵਿੱਚ ਫਸ ਗਿਆ ਹੈ। ਪਰ ਸਰਕਾਰ ਅੰਕੜਿਆਂ ਨਾਲ ਧੋਖਾ ਕਰ ਕੇ ਸਭ ਕੁੱਝ ਚੰਗਾ ਹੀ ਦਰਸਾ ਰਹੀ ਹੈ। ਜਦਕਿ ਦੇਸ਼ ਵਿੱਚ ਬੇਰੁਜ਼ਗਾਰੀ ਸਿਖਰ ਉੱਤੇ ਹੈ। ਕਿਸਾਨ ਵਪਾਰੀ, ਔਰਤਾਂ ਤੇ ਵਿਦਿਆਰਥੀ ਸਭ ਪਰੇਸ਼ਾਨ ਹਨ। ਕਿਸਾਨ ਦਾਣੇ-ਦਾਣੇ ਲਈ ਮੁਹਤਾਜ ਹੋ ਰਿਹਾ ਹੈ। ਦੇਸ਼ ਵਿੱਚ ਸਮਾਜਿਕ ਅਸਮਾਨਤਾ ਵਧਣ ਕਾਰਨ ਅਮੀਰ ਹੋਰ ਅਮੀਰ ਤੇ ਗ਼ਰੀਬ ਪਹਿਲਾਂ ਨਾਲੋਂ ਹੋਰ ਗ਼ਰੀਬ ਹੋ ਰਹੇ ਹਨ। ਲੋਕਾਂ ਉੱਤੇ ਕਰਜ਼ਾ ਲਗਾਤਾਰ ਵੱਧ ਰਿਹਾ ਹੈ ਜਦਕਿ ਕਮਾਈ ਲਗਾਤਾਰ ਘੱਟ ਰਹੀ ਹੈ।
ਸਾਬਕਾ ਪੀ ਐੱਮ ਮਨਮੋਹਨ ਸਿੰਘ ਨੇ ਕਿਹਾ ਦੇਸ਼ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਇੱਕ ਖ਼ਾਸ ਮਹੱਤਤਾ ਹੁੰਦੀ ਹੈ। ਇਤਿਹਾਸ ਤੇ ਦੇਸ਼ ਉੱਤੇ ਦੋਸ਼ ਲਗਾ ਕੇ ਆਪਮੇ ਗੁਣਾ ਘੱਟ ਨਹੀਂ ਹੋ ਸਕਦੇ। ਮੈਂ ਖ਼ੁਦ ਦਸ ਸਾਲ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਹੁੰਦਿਆਂ. ਜ਼ਿਆਦਾ ਬੋਲਣ ਦੀ ਥਾਂ ਕੰਮਾਂ ਨੂੰ ਤਰਜੀਹ ਦਿੱਤੀ। ਅਸੀਂ ਆਪਣੇ ਸਿਆਸੀ ਲਾਭ ਲਈ ਕਦੇ ਦੇਸ਼ ਦੀ ਵੰਡ ਨਹੀਂ ਕੀਤੀ, ਕਦੇ ਸੱਚ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਪੀ ਐੱਮ ਦੇ ਅਹੁਦੇ ਦੇ ਸਨਾਮ ਵੀ ਕਮੀ ਨਹੀਂ ਹੋਣ ਦਿੱਤੀ ਬਲਕਿ ਮੁਸ਼ਕਲਾਂ ਦੇ ਬਾਵਜੂਦ ਭਾਰਤ ਤੇ ਭਾਰਤ ਵਾਸੀਆਂ ਦਾ ਦੁਨੀਆ ਵਿੱਚ ਮਾਣ ਵਧਾਇਆ। ਮੇਰੇ ਉੱਤੇ ਭ੍ਰਿਸ਼ਟਾਚਾਰ ਤੇ ਚੁੱਪ ਰਹਿਣ ਵਾਲੇ ਪੀ ਐੱਮ ਦਾ ਦੋਸ਼ ਲਾਉਣ ਵਾਲਿਆਂ ਅੱਜ ਮੂੰਹ ਬੰਦ ਹੋ ਰਿਹਾ ਹੈ, ਜਦੋਂ ਲੋਕ 2004 ਤੋਂ 2016 ਦੇ ਰਾਜ ਵਿੱਚ ਹੋਏ ਕੰਮ ਦੀ ਸਰਾਹੁਣਾ ਕਰ ਰਹੇ ਹਨ।
ਸਾਬਕਾ ਪੀ ਐੱਮ ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਦੀ ਨੀਤੀ ਤੇ ਨੀਅਤ ਵਿੱਚ ਖੋਟ ਹੈ। ਸਰਕਾਰ ਦੀ ਨੀਤੀ ਵਿੱਚ ਸੁਆਰਥ ਤੇ ਨੀਅਤ ਵਿੱਚ ਨਫ਼ਰਤ ਤੇ ਵੰਡ ਲੁਕਿਆ ਹੋਇਆ ਹੈ। ਆਪਣੇ ਸੁਆਰਥ ਨੂੰ ਸਿੱਧ ਕਰਨ ਲਈ ਲੋਕਾਂ ਨੂੰ ਜਾਤ-ਧਰਮ ਤੇ ਖੇਤਰ ਦੇ ਨਾਮ ਉੱਤੇ ਵੰਡਿਆ ਜਾ ਰਿਹਾ ਹੈ। ਲੋਕਾਂ ਨੂੰ ਆਪਸ ਵਿੱਚ ਲੜਿਆ ਜਾ ਰਿਹਾ ਹੈ। ਇਸ ਸਰਕਾਰ ਦਾ ਰਾਸ਼ਟਰਵਾਦ ਜਿੰਨਾ ਖੋਖਲਾ ਹੋਵੇਗਾ, ਉਨ੍ਹਾਂ ਹੀ ਖ਼ਤਰਨਾਕ ਹੋਵੇਗਾ। ਬੀਜੇਪੀ ਦਾ ਰਾਸ਼ਟਰ ਬਾਅਦ ਅੰਗਰੇਜ਼ਾਂ ਦੀ ‘ਪਾੜੋ ਤੇ ਰਾਜ ਕਰੋ ਦੀ ਨੀਤੀ’ ਉੱਤੇ ਟਿਕਿਆ ਹੋਇਆ ਹੈ। ਜਿਹੜਾ ਸੰਵਿਧਾਨ ਸਾਡੇ ਲੋਕਤੰਤਰ ਦਾ ਆਧਾਰ ਹੈ, ਉਸ ਸੰਵਿਧਾਨ ਉੱਤੇ ਸਰਕਾਰ ਨੂੰ ਜਰਾ ਵੀ ਭਰੋਸਾ ਨਹੀਂ ਹੈ। ਸੰਵਿਧਾਨਿਕ ਸੰਸਥਾਵਾਂ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਹੈ।
ਡਾਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਚੀਨੀ ਫ਼ੌਜੀ ਪਿਛਲੇ ਇੱਕ ਸਾਲ ਤੋਂ ਸਾਡੀ ਪਵਿੱਤਰ ਧਰਤੀ ਉੱਤੇ ਬੈਠੇ ਹਨ, ਪਰ ਇਸ ਪੂਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਰਾਣੇ ਦੋਸਤ ਲਗਾਤਾਰ ਸਾਡੇ ਤੋਂ ਰਿਸ਼ਤੇ ਟੁੱਟਦੇ ਜਾ ਰਹੇ ਹਨ। ਨਾਲ ਹੀ ਸਾਡੇ ਗੁਆਂਢੀ ਦੇਸ਼ਾਂ ਨਾਲ ਸਬੰਧ ਲਗਾਤਾਰ ਵਿਗੜਦੇ ਜਾ ਰਹੇ ਹਨ। ਮੈਂ ਸਮਝਦਾ ਹਾਂ ਕਿ ਸੱਤਾਧਾਰੀਆਂ ਨੂੰ ਇਹ ਸਮਝ ਆ ਗਈ ਹੋਵੇਗੀ ਕਿ ਨੇਤਾਵਾਂ ਨੂੰ ਜ਼ਬਰਦਸਤੀ ਜੱਫੀ ਪਾਉਣ, ਉਨ੍ਹਾਂ ਨੂੰ ਝੂਟੇ ਦਬਾਉਣ ਜਾਂ ਬਿਨਾਂ ਬੁਲਾਏ ਬਰਿਆਣੀ ਖਾਣ ਨਾਲ ਇਹ ਰਿਸ਼ਤੇ ਨਹੀਂ ਸੁਧਰ ਸਕਦੇ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਸਮਝ ਲੈਣੀ ਚਾਹੀਦੀ ਹੈ ਕਿ ਆਪਮੀ ਸੂਰਤ ਬਦਲਣ ਨਾਲ ਸੀਰਤ ਨਹੀਂ ਬਦਲਦੀ। ਜੋ ਵੀ ਸੱਚ ਹੈ, ਉਹ ਕਿਸੇ ਨਾ ਕਿਸੇ ਰੂਪਾ ਵਿੱਚ ਸਾਹਮਣੇ ਆ ਜਾਂਦਾ ਹੈ। ਵੱਡੀਆਂ-ਵੱਡੀਆਂ ਗੱਲਾਂ ਕਰਨਾ ਬਹੁਤ ਆਸਾਨ ਹੈ ਪਰ ਉਨ੍ਹਾਂ ਗੱਲਾਂ ਨੂੰ ਅਮਲੀ ਜਾਮਾ ਪਾਉਣਾ ਬਹੁਤ ਔਖਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਸਮੇਤ ਪੰਜ ਰਾਜਾਂ ਵਿੱਚ ਚੋਣਾਂ ਹੋ ਰਹੀਆਂ ਹਨ। ਇੰਨਾ ਚੋਣਾਂ ਵਿੱਚ ਪੰਜਾਬੀ ਦੀ ਜਨਤਾ ਲਈ ਵੱਡੀਆਂ ਚੁਨੌਤੀਆਂ ਹਨ। ਜਿੰਨ ਦਾ ਠੀਕ ਤਰੀਕੇ ਨਾਲ ਸਾਹਮਣਾ ਕਰਨਾ ਬਹੁਤ ਜ਼ਰੂਰੀ ਹੈ। ਪੰਜਾਬੀ ਦੇ ਵਿਕਾਸ, ਖੇਤੀ ਵਿੱਚ ਖ਼ੁਸ਼ਹਾਲੀ, ਬੇਰੁਜ਼ਗਾਰੀ ਦੀ ਸਮੱਸਿਆ ਨੂੰ ਸੁਲਝਾਉਣ ਬਹੁਤ ਜ਼ਰੂਰੀ ਹੈ। ਇਹ ਕੰਮ ਸਿਰਫ਼ ਕਾਂਗਰਸ ਹੀ ਕਰ ਸਕਦੀ ਹੈ। ਵੀਡੀਉ ਸੰਦੇਸ਼ ਦੇ ਆਖ਼ਿਰ ਵਿੱਚ ਡਾਕਟਰ ਮਨਮੋਹਨ ਸਿੰਘ ਲੋਕਾਂ ਨੂੰ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ।