Udaan News24

Latest Online Breaking News

ਪਿੰਡ ਜਟਾਣਾ ਖੁਰਦ ਦੇ ਕਰਜੇ ਤੋਂ ਦੁਖੀ ਕਿਸਾਨ ਨੇ ਕੀਤੀ ਖੁਦਕਸ਼ੀ, ਪਹਿਲਾਂ ਪਿਤਾ ਵੀ ਚੜਿਆ ਕਰਜੇ ਦੀ ਭੇਂਟ

ਸਰਕਾਰ ਭਾਵੇਂ ਕਿਸਾਨਾਂ ਲਈ ਬਹੁਤ ਕੁਝ ਕਰਨ ਦੇ ਦਾਅਵੇ ਕਰਦੀ ਹੋਵੇ ਪਰ ਸੱਚਾਈ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਕਿਸਾਨ ਆਪਣੇ ਸਿਰ ਤੋਂ ਕਰਜ਼ਾ ਤਾਂ ਨਹੀਂ ਉਤਾਰ ਸਕਦਾ ਪਰ ਆਪਣੀ ਜ਼ਿੰਦਗੀ ਜ਼ਰੂਰ ਖ਼ਤਮ ਕਰ ਦਿੰਦਾ ਹੈ। ਤਾਜ਼ਾ ਮਾਮਲਾ ਨੇੜਲੇ ਪਿੰਡ ਜਟਾਣਾ ਖੁਰਦ ਤੋਂ ਸਾਹਮਣੇ ਆਇਆ ਹੈ, ਜਿਥੇ ਕਿਸਾਨ ਨੇ ਆਰਥਿਕ ਤੰਗੀ ਦੇ ਚਲਦਿਆਂ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਪਿੰਡ ਜਟਾਣਾ ਖੁਰਦ ਦੇ ਜੱਗਾ ਸਿੰਘ (38)  ਨੇ ਆਪਣੇ ਘਰ ਵਿਖੇ ਹੀ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਜੱਗਾ ਸਿੰਘ ਡੇਢ ਏਕੜ ਜਮੀਨ ਦਾ ਮਾਲਕ ਸੀ ਤੇ ਉਸ ਸਿਰ ਢਾਈ ਲੱਖ ਰੁਪਏ ਬੈਂਕ ਦਾ ਕਰਜ਼ਾ ਸੀ। ਕੁਝ ਸਮਾਂ ਪਹਿਲਾਂ ਇਸ ਦਾ ਪਿਤਾ ਵੀ ਆਰਥਿਕ ਤੰਗੀ ਦੇ ਚਲਦਿਆਂ ਖ਼ੁਦਕੁਸ਼ੀ ਕਰ ਗਿਆ ਸੀ। ਜਗ੍ਹਾ ਸਿੰਘ ਆਪਣੇ ਪਿੱਛੇ ਆਪਣੀ ਮਾਂ ਅਤੇ ਇੱਕ ਧੀ ਨੂੰ ਛੱਡ ਗਿਆ ਹੈ। ਪਤਾ ਲੱਗਣ ‘ਤੇ ਉਸ ਨੂੰ ਸਿਵਲ ਹਸਪਤਾਲ ਸਰਦੂਲਗੜ੍ਹ ਲਿਜਾਇਆ ਗਿਆ। ਝੁਨੀਰ ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਸਰੀਰ ਦਾ ਪੋਸਟਮਾਰਟਮ ਕਰਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ, ਜਿਸ ਦਾ ਸਸਕਾਰ ਕਰ ਦਿੱਤਾ ਗਿਆ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!