Udaan News24

Latest Online Breaking News

ਕਵੀ ਕੁਮਾਰ ਵਿਸ਼ਵਾਸ ਦੇ ਖਾਲਿਸਤਾਨ ਸਮਰਥਕ ਕਹੇ ਜਾਣ ‘ਤੇ ਅਰਵਿੰਦ ਕੇਜਰੀਵਾਲ ਨੇ ਤੋੜੀ ਚੁੱਪੀ- ਪੜੋ ਕੀ ਕਿਹਾ

ਕਵੀ ਕੁਮਾਰ ਵਿਸ਼ਵਾਸ ਦੇ ਖਾਲਿਸਤਾਨ ਸਮਰਥਕ ਕਹੇ ਜਾਣ ‘ਤੇ ਪਹਿਲੀ ਵਾਰ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਚੁੱਪੀ ਤੋੜੀ ਹੈ। ਕੇਜਰੀਵਾਲ ਨੇ ਕਿਹਾ ਕਿ ਹੋ ਸਕਦਾ ਹੈ ਕਿ ਕੁਮਾਰ ਵਿਸ਼ਵਾਸ ਨੇ ਹਾਸਰਸ ਕਵਿਤਾ ਕੀਤੀ ਹੋਵੇ, ਜਿਸ ਨੂੰ ਵਿਰੋਧੀ ਨੇਤਾਵਾਂ ਨੇ ਸੀਰੀਅਸਲੀ ਲੈ ਲਿਆ। ਉਹ ਤਾਂ ਕਵੀ ਹੈ, ਕੁਝ ਵੀ ਕਹਿ ਦਿੰਦਾ ਹੈ। ਕੁਮਾਰ ਵਿਸ਼ਵਾਸ ਨੇ ਕਿਹਾ ਸੀ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਉਹ ਪੰਜਾਬ ਦੇ CM ਨਹੀਂ ਬਣੇ ਤਾਂ ਆਜ਼ਾਦ ਦੇਸ਼ (ਖਾਲਿਸਸਤਾਨ) ਦੇ PM ਬਣਨਗੇ। ਕੇਜਰੀਵਾਲ ਨੇ ਕਿਹਾ ਕਿ ਮੇਰੇ ‘ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਮੈਂ 10 ਸਾਲ ਤੋਂ ਭਾਰਤ ਦੇ 2 ਟੁਕੜੇ ਕਰਨ ਦਾ ਪਲਾਨ ਬਣਾ ਰਿਹਾ ਹਾਂ। ਉਸ ‘ਚੋਂ ਇੱਕ ਟੁਖਰੇ ਦਾ ਮੈਂ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹਾਂ। ਇਹ ਯਕੀਨ ਕਰਨ ਵਾਲੀ ਗੱਲ ਹੈ? ਕੇਜਰੀਵਾਲਨੇ ਇਸ ਨੂੰ ਬਕਵਾਸ ਕਰਾਰ ਦਿੱਤਾ। ਉਨ੍ਹਾੰ ਕਿਹਾ ਕਿ 10 ਸਾਲਾਂ ‘ਚ ਕਾਂਗਰਸ ਦੀ ਸਰਕਾਰ ਰਹੀ ਤੇ 7 ਸਾਲ ਤੋਂ ਭਾਜਪਾ ਦੀ ਸਰਕਾਰ ਹੈ ਤਾਂ ਇੰਨਾ ਵੱਡੀ ਅੱਤਵਾਦੀ ਪਲਾਨਿੰਗ ਚੱਲ ਰਹੀ ਹੈ ਤਾਂ ਕੀ ਇਹ ਸਰਕਾਰਾਂ ਸੌਂ ਰਹੀਆਂ ਸਨ। ਪੀਐੱਮ ਨਰਿੰਦਰ ਮੋਦੀ ਸੌਂ ਰਹੇ ਸਨ। ਕਾਰਵਾਈ ਕਿਉਂ ਨਹੀਂ ਕੀਤੀ ਗਈ।ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਸੀ। ਫਿਰ ਪੀ. ਐੱਮ. ਨਰਿੰਦਰ ਮੋਦੀ, ਪ੍ਰਿਯੰਕਾ ਗਾਂਧੀ ਨੇ ਇਸ ਨੂੰ ਦੁਹਰਾਇਆ। ਰਾਹੁਲ ਗਾਂਧੀ ਨੂੰ ਕੋਈ ਸੀਰੀਅਸਲੀ ਨਹੀਂ ਲੈਂਦਾ ਪਰ ਮੋਦੀ ਵੀ ਉਨ੍ਹਾਂ ਵੀ ਉਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਇਸ ਦਾ ਕੀ ਮਤਲਬ ਹੈ? ਰਾਹੁਲ ਗਾਂਧੀ ਦੀ ਪਾਰਟੀ ਕਾਂਗਰਸ ਨੇ ਪੰਜਾਬ ਵਿਚ 5 ਸਾਲ ਸਰਕਾਰ ਚਲਾਈ। ਹੁਣ ਉਹ ਕੇਜਰੀਵਾਲ ਨੂੰ ਅੱਤਵਾਦੀ ਕਹਿ ਕੇ ਵੋਟ ਮੰਗ ਰਹੇ ਹਨ ਤਾਂ ਇਸ ਦਾ ਮਤਲਬ ਕੋਈ ਕੰਮ ਨਹੀਂ ਕੀਤਾ। ਜੇ ਕੀਤ ਹੁੰਦਾ ਤਾਂ ਉਹ ਗਿਣਵਾਉਂਦੇ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!