ਸਖਤ ਚੁਣੌਤੀ ਨਾਲ ਜੂਝ ਰਹੇ ਕੈਪਟਨ ਦਾਨ-ਧਰਮ ਦੇ ਰਸਤੇ ਤੁਰੇ ਕੱਟਾ ਕੀਤਾ ਦਾਨ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ ਦੋ ਦਿਨ ਬਾਕੀ ਹਨ। ਪਾਰਟੀਆਂ ਪ੍ਰਚਾਰ ਵਿੱਚ ਆਪਣਾ ਪੂਰਾ ਜ਼ੋਰ ਲਾ ਰਹੀਆਂ ਹਨ। ਇਸੇ ਵਿਚਾਲੇ ਚੋਣਾਂ ‘ਚ ਜਿੱਤ ਲਈ ਟੋਟਕੇ ਵੀ ਅਪਣਾਏ ਜਾ ਰਹੇ ਹਨ। ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡਣ ਤੋਂ ਬਾਅਦ ਪਟਿਆਲਾ ਸੀਟ ‘ਤੇ ਸਖਤ ਚੁਣੌਤੀ ਨਾਲ ਜੂਝ ਰਹੇ ਹਨ। ਅਜਿਹੇ ‘ਚ ਕੈਪਟਨ ਦਾਨ-ਧਰਮ ਦੇ ਵੀ ਰਸਤੇ ‘ਤੇ ਤੁਰ ਪਏ ਹਨ। ਉਨ੍ਹਾਂ ਨੇ ਚੋਣਾਂ ਵਿੱਚ ਜਿੱਤ ਲਈ ਟੋਟਕਾ ਕੀਤਾ ਹੈ। ਉਨ੍ਹਾਂ ਨੇ ਨਿਊ ਮੋਤੀ ਮਹਿਲ ਵਿੱਚ ਪੰਡਤਾਂ ਦੀ ਦੀ ਪੂਜਾ-ਪਾਠ ਵਿਚਾਲੇ ਮੱਝ ਦਾ ਕੱਟਾ ਦਾਨ ਕੀਤਾ ਹੈ। ਇਸ ਟੋਟਕੇ ਦੀਆਂ ਤਸਵੀਰਾਂ ਤੇ ਵੀਡੀਓ ਖੂਬ ਵਾਇਰਲ ਹੋ ਰਹੀਆਂ ਹਨ। ਪੰਡਤਾਂ ਮੁਤਾਬਕ ਕੱਟਾ ਦਾਨ ਕਰਨ ਨਾਲ ਸ਼ਨੀ ਦੇਵ ਸ਼ਾਂਤ ਹੁੰਦੇ ਹਨ ਤੇ ਕਾਲੀ ਮਾਤਾ ਵੀ ਖੁਸ਼ ਹੁੰਦੀ ਹੈ। ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਪਾਰਟੀ ਨਾਲ ਚੋਣ ਮੈਦਾਨ ਵਿੱਚ ਹਨ। ਉਹ ਭਾਜਪਾ ਨਾਲ ਮਿਲ ਕੇ ਚੋਣ ਲੜ ਰਹੇ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਸਖਤ ਚੁਣੌਤੀ ਮਿਲ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਅਕਸ ਤੇ ਸਮਝ ਦੋਵੇਂ ਇਸ ਵੇਲੇ ਦਾਅ ‘ਤੇ ਹੈ।