Udaan News24

Latest Online Breaking News

ਪੰਜਾਬ ‘ਚ ਕੱਲ੍ਹ 8 ਤੋਂ 6 ਵਜੇ ਤੱਕ ਹੋਵੇਗੀ ਵੋਟਿੰਗ, ਸਾਰੀਆਂ ਦੁਕਾਨਾਂ ਤੇ ਵਪਾਰਕ ਅਦਾਰੇ ਰਹਿਣਗੇ ਬੰਦ

ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਕੱਲ੍ਹ  ਐਤਵਾਰ ਨੂੰ ਵੋਟਾਂ ਪੈਣੀਆਂ ਹਨ। ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਲੋਕ ਵੋਟ ਪਾ ਸਕਣਗੇ। ਇਸ ਲਈ ਸੂਬੇ ਵਿਚ 14,751 ਥਾਵਾਂ ‘ਤੇ 24,740 ਪੋਲਿੰਗ ਬੂਥ ਬਣਾਏ ਗਏ ਹਨ। ਸੂਬੇ ਭਰ ਵਿਚ ਪੁਲਿਸ ਦੀ ਨਿਗਰਾਨੀ ਹੋਵੇਗੀ। ਇਸ ਦੌਰਾਨ ਸੂਬੇ ਵਿਚ ਸਾਰੀਆਂ ਦੁਕਾਨਾਂ ਤੇ ਵਪਾਰਕ ਅਦਾਰੇ ਬੰਦ ਰਹਿਣਗੇ। ਮੁਲਾਜ਼ਮ ਵੀ ਵੋਟਿੰਗ ਕਰ ਸਕਣ ਇਸ ਲਈ ਚੀਫ ਸੈਕ੍ਰੇਟਰੀ ਵੱਲੋਂ ਪੇਡ ਛੁੱਟੀ ਤੇ ਕਿਰਤ ਵਿਭਾਗ ਦੀ ਸਪੈਸ਼ਲ ਸੈਕ੍ਰੇਟਰੀ ਨੇ ਸਾਰੇ ਵਪਾਰਕ ਅਦਾਰਿਆਂ ਨੂੰ ਬੰਦ ਰੱਖਣ ਲਈ ਕਿਹਾ ਗਿਆ ਹੈ। ਪੰਜਾਬ ਵਿਚ 117 ਵਿਧਾਨ ਸਭਾ ਸੀਟਾਂ ਲਈ ਵਿਧਾਇਕ ਚੁਣੇ ਜਾਣੇ ਹਨ। ਇਸ ਲਈ 1304 ਉਮੀਦਵਾਰ ਵਿਚ ਮੁਕਾਬਲਾ ਹੋਵੇਗਾ। ਸਖਤ ਟੱਕਰ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ-ਬਸਪਾ ਗਠਜੋੜ, ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਗਠਜੋੜ ਤੋਂ ਇਲਾਵਾ ਪੰਜਾਬ ਦੇ 22 ਕਿਸਾਨ ਸੰਗਠਨਾਂ ਦੇ ਸੰਯੁਕਤ ਸਮਾਜ ਮੋਰਚੇ ਵਿਚ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!