Udaan News24

Latest Online Breaking News

ਪੰਜਾਬ ਚੋਣ ਕਮਿਸ਼ਨਰ ਡਾ.ਐਸ ਖੁਰਾਨਾ ਨੇ ਵਿਧਾਨ ਸਭਾ ਚੋਣਾਂ ਬਾਰੇ ਜਾਣਕਾਰੀ ਦਿੱਤੀ

ਚੰਡੀਗੜ੍ਹ, 19 ਫਰਵਰੀ 2022- ਪੰਜਾਬ ਚੋਣ ਕਮਿਸ਼ਨਰ ਡਾ.ਐਸ ਖੁਰਾਨਾ ਨੇ ਵਿਧਾਨ ਸਭਾ ਚੋਣਾਂ ਬਾਰੇ ਦੱਸਿਆ ਕਿ ਵਿਧਾਨ ਸਭਾ ਹਲਕਾ ਗਿੱਲ (ਲੁਧਿਆਣਾ) ਅਤੇ ਅੰਮ੍ਰਿਤਸਰ ਵਿੱਖੇ ਉਮੀਦਵਾਰਾਂ ਦੀ ਸੁਰੱਖਿਆ ਵਧਾਈ ਗਈ ਹੈ।ਉਨ੍ਹਾਂ ਦੱਸਿਆ ਕਿ ਦੋ ਉਮੀਦਵਾਰ ਦਾ ਵੇਰਵਾ ਸਾਡੇ ਕੋਲ ਆਇਆ। ਜਿਸ ਵਿੱਚ ਪਟਿਆਲਾ ਅਤੇ ਮਲੇਰਕੋਟਲਾ ਦਾ ਹੈ। ਜਿਨ੍ਹਾ ਨੇ ਪੀਓ  ਹੋਣ ਦੀ ਜਾਣਕਾਰੀ ਛੁਪਾਈ ਗਈ ਸੀ। ਜਿਸਦੀ ਸ਼ਿਕਾਇਤ ਆਈ ਤਾਂ ਪਤਾ ਲੱਗਿਆ ਕਿ ਜਿਸ ਵਿਚ ਕਾਰਵਾਈ ਹੋਈ। ਆਜ਼ਾਦ ਉਮੀਦਵਾਰ ਮਲੇਰਕੋਟਲਾ ਵਲੋਂ ਵੀ ਜਾਣਕਾਰੀ ਛੁਪਾਈ ਗਈ ਸੀ। ਜਿਸ ਤਹਿਤ ਕਾਰਵਾਈ ਕੀਤੀ ਗਈ ਹੈ। ਖਰੜ ਤੋਂ ਕਾਂਗਰਸ ਦੇ ਉਮੀਦਵਾਰ ਖਿਲਾਫ ਜਿਸ ਨੇ ਸ਼ਿਕਾਇਤ ਕੀਤੀ ਕਿ ਉਸ ਨੂੰ ਧਮਕੀ ਦਿਤੀ ਜਾ ਰਹੀ ਹੈ ਤਾਂ ਚੋਣ ਕਮਿਸ਼ਨ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।ਪੰਜਾਬ ਚੋਣਾਂ ਨੂੰ ਲੈ ਕੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਪੋਲਿੰਗ ਬੂਥ 24740 ਹਨ ਅਤੇ 14684 ਲੋਕੇਸ਼ਨਾਂ ਹਨ, ਕਿਉਂਕਿ ਕਈ ਜਗ੍ਹਾ 4 ਤੋਂ 6 ਪੋਲਿੰਗ ਬੂਥ ਵੀ ਹਨ।ਮੋਡਲ 196 ਪਿੰਕ ਪੋਲਿੰਗ ਬੂਥ ਹਨ,70 ਪੋਲਿੰਗ ਬੂਥ ਹਨ ਅਪਾਹਿਜ ਵੋਟਰ ਲਈ । 2013 ਸੰਵੇਦਨਸ਼ੀਲ ਹਨ। 171 ਨਾਕੇ ਵੀ ਲਗਾਏ ਹੋਏ ਹਨ । ਅਸਲੇ ਨੂੰ  ਲੈ ਕੇ 3.9 ਲੱਖ ਆਰਮ ਲਾਈਸੇਂਸ ਹਨ। 3.79 ਲੱਖ ਅਸਲਾ ਜਮਾਂ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਕੁੱਲ ਸ਼ਿਕਾਇਤ 22827 ਆਈਆਂ ਹਨ।ਨਵੇਂ ਵੋਟਰਾਂ ਲਈ ਫੁੱਲਾਂ ਦਾ  ਪ੍ਰਬੰਧ ਕੀਤਾ ਗਿਆ ਹੈ।ਵੈਕਸੀਨ ਸਰਟੀਫਿਕੇਟ ਜ਼ਰੂਰੀ ਹੈ ਜਾਂ ਨਹੀਂ ਵੋਟ ਸਮੇਂ ਤਾਂ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਇਸ ਦਾ ਵੋਟ ਪਾਉਣ ਨਾਲ ਕੋਈ ਸੰਬੰਧ ਨਹੀਂ ਹੈ। ਇਹ ਸਿਰਫ ਇੱਕ ਫੇਕ  ਖਬਰਾਂ ਫੈਲਾਈਆਂ ਜਾ ਰਹੀਆਂ ਹਨ ।500 ਕਰੋੜ ਦਾ ਕਰੀਬ ਸਮਾਨ ਸੀਜ ਹੈ। ਜਿਸ ਵਿੱਚ ਕੈਸ਼ ਅਤੇ 35 ਕਰੋੜ ਦੀ ਸ਼ਰਾਬ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!