Udaan News24

Latest Online Breaking News

ਬਲਬੀਰ ਸਿੰਘ ਸਿੱਧੂ ਦੇ ਭਰਾ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਘਰ ਚੋਣ ਕਮਿਸ਼ਨ ਦੀ ਰੇਡ

ਮੋਹਾਲੀ  ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਦੇ ਭਰਾ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ  ਦੀ ਸੈਕਟਰ-78 ਸਥਿਤ ਕੋਠੀ ਨੰਬਰ-338 ‘ਚ ਬੀਤੀ ਰਾਤ ਕਰੀਬ 11.30 ਵਜੇ ਨਾਜਾਇਜ਼ ਸ਼ਰਾਬ ਮਿਲਣ ਦੀ ਸੂਚਨਾ ਤੋਂ ਬਾਅਦ ਚੋਣ ਕਮਿਸ਼ਨ  ਨੇ ਆਪਣੀ ਟੀਮ ਨਾਲ ਛਾਪਾ  ਮਾਰਿਆ ਹੈ। ਇਸ ਦੇ ਨਾਲ ਹੀ ਥਾਣਾ ਸੋਹਾਣਾ ਦੇ ਐੱਸਐੱਚਓ ਅਤੇ ਫੇਜ਼-11 ਥਾਣੇ ਦੇ ਐੱਸਐੱਚਓ ਵੀ ਪੁਲੀਸ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ। ਚੋਣ ਕਮਿਸ਼ਨ ਦੀ ਟੀਮ ‘ਚ ਮੌਜੂਦ ਅਧਿਕਾਰੀ ਗੋਪਾਲ ਰਾਏ ਨੇ ਮੌਕੇ ‘ਤੇ ਛਾਪਾ ਮਾਰਿਆ। ਗੋਪਾਲ ਰਾਏ ਅਨੁਸਾਰ ਕੋਠੀ ਵਿੱਚੋਂ 15 ਸਿਲਾਈ ਮਸ਼ੀਨਾਂ, 1600 ਮਾਸਕ, 150 ਲੇਡੀਜ਼ ਸੂਟ ਬਰਾਮਦ ਹੋਏ ਹਨ। ਪਰ ਉਹ ਪੁਰਾਣੇ ਦੱਸੇ ਜਾਂਦੇ ਹਨ, ਜਿਨ੍ਹਾਂ ‘ਤੇ ਰੱਖੜੀ ਦੀ ਮੋਹਰ ਲਗਾਈ ਗਈ ਸੀ। ਇਹ ਸਾਰੀ ਕਾਰਵਾਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੀਤੀ ਗਈ ਹੈ। ਇਸ ਦੇ ਨਾਲ ਹੀ ਜੀਤੀ ਸਿੱਧੂ ਦੀ ਕੋਠੀ ‘ਚ ਮੌਜੂਦ ਸਮਰਥਕ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਬਿਨਾਂ ਕੋਈ ਸਰਚ ਵਾਰੰਟ ਦਿਖਾਏ ਕੋਠੀ ‘ਤੇ ਛਾਪਾ ਮਾਰਿਆ ਹੈ, ਜਿਸ ਦੀ ਸ਼ਿਕਾਇਤ ਉਹ ਸਵੇਰੇ ਚੋਣ ਕਮਿਸ਼ਨ ਨੂੰ ਕਰਨਗੇ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!