Udaan News24

Latest Online Breaking News

BBMB ਬਾਰੇ ਲਏ ਫੈਸਲੇ ਬਾਰੇ ਪੀਐਮ ਮੋਦੀ ਅਤੇ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲ ਕੇ ਕਰਾਂਗਾ ਗੱਲ-ਢੀਂਡਸਾ

ਚੰਡੀਗੜ੍ਹ- ਕੇਂਦਰ ਵੱਲੋਂ BBMB ਬਾਰੇ ਲਏ ਫੈਸਲੇ ਉਤੇ ਰਾਜਨੀਤੀ ਸ਼ੁਰੂ ਹੋ ਗਈ ਹੈ। ਗਠਜੋੜ ਦੀਆਂ ਭਾਈਵਾਲ ਪਾਰਟੀਆਂ ਵੀ ਕੇਂਦਰ ਦੇ ਇਸ ਫੈਸਲੇ ਉਤੇ ਸਵਾਲ ਚੁੱਕ ਰਹੀਆਂ ਹਨ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਦਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਦਾ ਕਹਿਣਾ ਹੈ ਕਿ ਪੰਜਾਬ ਵੱਲੋਂ ਭ੍ਰਿਸ਼ਟ ਅਫਸਰਾਂ ਦੀ ਨਿਯੁਕਤੀ ਕੀਤੀ ਜਾ ਰਹੀ ਸੀ, ਜਿਸ ਕਰਕੇ ਇਹ ਫੈਸਲਾ ਕੀਤਾ ਹੈ। ਮੈਂਪ ਇਸ ਬਾਰੇ ਮੈਂ ਇਸ ਬਾਰੇ ਪੀਐਮ ਮੋਦੀ ਅਤੇ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲ ਕੇ ਗੱਲ ਕਰਾਂਗਾ।  ਢੀਂਡਸਾ ਨੇ ਕਿਹਾ ਕਿ ਜੇ ਅਫਸਰ ਭ੍ਰਿਸ਼ਟ ਹੈ ਤਾਂ ਬਦਲਿਆ ਜਾ ਸਕਦਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸੰਘਵਾਦ ਨੂੰ ਠੇਸ ਲੱਗੀ ਹੈ। ਇਸ ਨਾਲ ਪੰਜਾਬ ਦੇ ਹੱਕ ਖਤਮ ਹੋ ਰਹੇ ਹਨ, ਮੈਂ ਛੇਤੀ ਹੀ ਦਿੱਲੀ ਜਾ ਰਿਹਾ ਹਾਂ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨੂੰ ਮਿਲਾਂਗਾ। ਜੋ ਫੈਸਲਾ ਹੋਇਆ ਹੈ BBMB MOU ਦੇ ਖਿਲਾਫ ਹੈ। BBMB ‘ਤੇ ਪੰਜਾਬ ਦੀ ਹਿੱਸੇਦਾਰੀ 50% ਤੋਂ ਵੱਧ ਹੈ। ਹੁਣ UT ਵਾਲੇ ਆਪਣੇ ਆਪ ਨੂੰ ਭਰਤੀ ਕਰ ਰਹੇ ਹਨ, ਕਿਸੇ ਅਨੁਪਾਤ ਦਾ ਧਿਆਨ ਨਹੀਂ ਰੱਖ ਰਹੇ ਹਨ। ਇਸ ਮੁੱਦੇ ਉਤੇ ਸਾਰੀਆਂ ਪਾਰਟੀਆਂ ਨੂੰ ਇੱਕਠਿਆ ਹੋਣਾ ਚਾਹੀਦਾ ਹੈ, ਜਿਸ ਦੀ ਸ਼ੁਰੂਆਤ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਨੂੰ ਕਰਨੀ ਚਾਹੀਦੀ ਹੈ, ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈ। ਸੁਖਦੇਵ ਸਿੰਘ ਢੀਂਡਸਾ ਨੇ ਰੂਸ-ਯੂਕਰੇਨ ਜੰਗ ਬਾਰੇ ਗੱਲ ਕਰਦਿਆਂ ਕਿਹਾ ਕਿ ਮੇਰੀ ਵਿਦੇਸ਼ ਮੰਤਰੀ ਨਾਲ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਵਿੱਚ ਫੱਸੇ ਭਾਰਤੀ ਅਤੇ ਪੰਜਾਬੀ ਵਿਦਿਆਰਥੀ, ਕਾਮਿਆਂ ਨੂੰ ਪੋਲੈਂਡ ਅਤੇ ਰੋਮਾਨੀਆ ਤੋਂ ਵਾਪਸੀ ਲਿਆਂਦਾ ਜਾ ਰਿਹਾ ਹੈ ਜੋ ਕਿ ਯੂਕਰੇਨ ਦੀ ਬਾਰਡਰ ਕੋਲ ਹੈ।  ਢੀਂਡਸਾ ਨੇ ਕਰਨਾਟਕਾ ਵਿੱਚ ਅੰਮ੍ਰਿਤਧਾਰੀ ਲੜਕੀ ਦੇ ਦਸਤਾਰ ਉਤਾਰਨ ਦੇ ਮੁੱਦੇ ਉਤੇ ਕਿਹਾ ਹੈ ਕਿ ਦਸਤਾਰ ਸਾਡੀ ਧਾਰਮਿਕ ਚਿੰਨ ਅਤੇ ਸਰਕਾਰ ਨੂੰ ਇਸ ਮੁੱਦੇ ਉਤੇ ਐਕਸ਼ਨ ਲੈਣਾ ਚਾਹੀਦਾ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!