ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੇ ਸਿਕੰਦਰ ਸਿੰਘ ਮਲੂਕਾ ਨੂੰ ਸ਼ਹਿਰ ਚੋਂ ਵੱਡੀ ਲੀਡ ਦਾ ਭਰੋਸਾ ਦੁਆਇਆ

ਹਲਕਾ ਰਾਮਪੁਰਾ ਫੂਲ ਤੋਂ ਸ਼੍ਰੋਮਣੀ ਅਕਾਲੀ ਦਲ ‘ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਨੇ ਚੋਣਾਂ ਤੋਂ ਬਾਅਦ ਰਾਮਪੁਰਾ ਸ਼ਹਿਰ ਦੇ ਅਹੁਦੇਦਾਰਾਂ ਤੇ ਵਰਕਰਾਂ ਨਾਲ ਭਰਵੀਂ ਮੀਟਿੰਗ ਕੀਤੀ। ਮੀਟਿੰਗ ਦੌਰਾਨ ਮਲੂਕਾ ਨੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦਾ ਚੋਣਾਂ ਦੌਰਾਨ ਤਨਦੇਹੀ ਨਾਲ ਨਿਭਾਈ ਗਈ ਜ਼ਿੰਮੇਵਾਰੀ ਲਈ ਧੰਨਵਾਦ ਕੀਤੀ। ਮਲੂਕਾ ਨੇ ਕਿਹਾ ਕਿ ਸ਼ਹਿਰ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਅਕਾਲੀ ਬਸਪਾ ਗੱਠਜੋੜ ਦੀ ਵਿਚਾਰਧਾਰਾ ਤੇ ਏਜੰਡੇ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਅਹਿਮ ਭੂਮਿਕਾ ਨਿਭਾਈ।ਵਰਕਰਾਂ ਨੇ ਲੋਕਾਂ ਨੂੰ ਅਕਾਲੀ ਬਸਪਾ ਗੱਠਜੋੜ ਦੇ ਹੱਕ ਵਿੱਚ ਭੁਗਤਣ ਲਈ ਪ੍ਰੇਰਿਤ ਕੀਤਾ। ਸੀਨੀਅਰ ਆਗੂਆਂ ਦੇ ਨਾਲ ਨਾਲ ਯੂਥ ਜਥੇਬੰਦੀ ਦਾ ਵੀ ਚੋਣਾਂ ਦੌਰਾਨ ਅਹਿਮ ਯੋਗਦਾਨ ਰਿਹਾ। ਮਲੂਕਾ ਨੇ ਕਿਹਾ ਕਿ ਵਰਕਰਾਂ ਤੇ ਅਹੁਦੇਦਾਰਾਂ ਦੀ ਮਿਹਨਤ ਸਦਕਾ ਹੀ ਸ਼ਹਿਰ ਵਿਚੋਂ ਅਕਾਲੀ ਬਸਪਾ ਗੱਠਜੋੜ ਨੂੰ ਭਰਵਾਂ ਹੁੰਗਾਰਾ ਮਿਲਿਆ।
ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਵੀ ਸਿਕੰਦਰ ਸਿੰਘ ਮਲੂਕਾ ਨੂੰ ਸ਼ਹਿਰ ਵਿੱਚੋਂ ਵੱਡੀ ਲੀਡ ਦਾ ਭਰੋਸਾ ਦਿਵਾਇਆ। ਮਲੂਕਾ ਨੇ ਕਿਹਾ ਕਿ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਵਿੱਚ ਅਹੁਦੇਦਾਰਾਂ ਤੇ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਸਰਕਾਰ ਬਣਨ ‘ਤੇ ਸ਼ਹਿਰ ਦਾ ਚੌਤਰਫ਼ਾ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਸ਼ਹਿਰੀ ਪ੍ਰਧਾਨ ਸੱਤਪਾਲ ਗਰਗ, ਬੀ ਸੀ ਵਿੰਗ ਦੇ ਪ੍ਰਧਾਨ ਸੁਰਿੰਦਰ ਜੌੜਾ, ਵਪਾਰ ਸੈੱਲ ਦੇ ਗੁਰਤੇਜ ਸ਼ਰਮਾ, ਸਾਬਕਾ ਪ੍ਰਧਾਨ ਹੈਪੀ ਬਾਂਸਲ, ਸੁਰਿੰਦਰ ਮਹਿਰਾਜ, ਪ੍ਰਿੰਸ ਨੰਦਾ, ਚੰਦਰਕਾਂਤ ਕਾਲਾ ਗਰਗ, ਕਾਲਾ ਫੂਲ, ਡਾ ਧਰਮਪਾਲ, ਸੁਰਿੰਦਰ ਗਰਗ, ਕੌਂਸਲਰ ਪਾਲੀ, ਵਿਨੋਦ ਕੁਮਾਰ, ਰੌਕੀ ਸਿੰਘ, ਜ਼ਿਲ੍ਹਾ ਪ੍ਰੈੱਸ ਸਕੱਤਰ ਰਤਨ ਸ਼ਰਮਾ ਮਲੂਕਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਸੂਬੇ ਵਿੱਚ ਅਕਾਲੀ ਬਸਪਾ ਗੱਠਜੋੜ ਦੀ ਜਿੱਤ ਦਾ ਦਾਅਵਾ ਕੀਤਾ ਗਿਆ।