Udaan News24

Latest Online Breaking News

ਰੂਸੀ ਫੌਜ ਨੇ ਕਈ ਸਾਲਾਂ ਤੋਂ ਬੰਦ ਪਏ ਚੇਰਨੋਬਲ ਨਿਊਕਲੀਅਰ ਪਾਵਰ ਪਲਾਂਟ ‘ਤੇ ਕੀਤਾ ਕਬਜ਼ਾ

ਰੂਸੀ ਫੌਜ ਨੇ ਕਈ ਸਾਲਾਂ ਤੋਂ ਬੰਦ ਪਏ ਚੇਰਨੋਬਲ ਨਿਊਕਲੀਅਰ ਪਾਵਰ ਪਲਾਂਟ ‘ਤੇ ਕਬਜ਼ਾ ਕਰ ਲਿਆ ਹੈ।ਇਹ ਪਾਵਰ ਪਲਾਂਟ ਉੱਤਰੀ ਯੂਕਰੇਨ ਦੇ ਸ਼ਹਿਰ ਚੇਰਨੋਬਲ ਵਿਚ ਅਤੇ ਪ੍ਰਿਪਯਾਤ ਸ਼ਹਿਰ ਕੋਲ ਹੈ। 1986 ਵਿਚ ਚੇਰਨੋਬਲ ਨਿਊਕਲੀਅਰ ਪਾਵਰ ਪਲਾਂਟ ਦੁਨੀਆ ਦੇ ਸਭ ਤੋਂ ਭਿਆਨਕ ਪ੍ਰਮਾਣੂ ਹਾਦਸੇ ਦਾ ਗਵਾਹ ਬਣਿਆ ਸੀ। ਇਹ ਭਿਆਨਕ ਪ੍ਰਮਾਣੂ ਹਾਦਸਾ ਚੇਰਨੋਬਲ ਅਤੇ ਪ੍ਰਿਪਯਾਤ ਦੋਵੇਂ ਸ਼ਹਿਰਾਂ ‘ਚ ਲੱਖਾਂ ਲੋਕਾਂ ਦੇ ਪਲਾਇਨ ਦੀ ਵਜ੍ਹਾ ਬਣਿਆ ਸੀ। ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਅਸਲੀ ਗਿਣਤੀ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਚੇਰਨੋਬਲ ਯੂਕਰੇਨ ਦਾ ਉਹ ਸ਼ਹਿਰ ਹੈ ਜੋ ਬੇਲਾਰੂਸ ਅਤੇ ਕੀਵ ਦੇ ਸਭ ਤੋਂ ਛੋਟੇ ਰਸਤੇ ‘ਤੇ ਪੈਂਦਾ ਹੈ। ਇਸ ਤਰ੍ਹਾਂ ਯੂਕਰੇਨ ‘ਤੇ ਕਬਜ਼ਾ ਕਰਨ ਲਈ ਰੂਸ ਦੀ ਫੌਜ ਲਈ ਇਸ ‘ਤੇ ਕਬਜ਼ਾ ਕਰਨਾ ਜ਼ਰੂਰੀ ਹੋ ਜਾਂਦਾ ਹੈ। ਰੂਸ ਬੇਲਾਰੂਸ ਦੇ ਸਭ ਤੋਂ ਆਸਾਨ ਰਸਤੇ ਦਾ ਇਸਤੇਮਾਲ ਕਰ ਰਿਹਾ ਹੈ। ਇਸ ਦੇਸ਼ ਦੀ ਸਰਹੱਦ ਯੂਕਰੇਨ ਨਾਲ ਲੱਗਦੀ ਹੈ ਜਿਥੇ ਭਾਰੀ ਗਿਣਤੀ ਵਿਚ ਰੂਸੀ ਸੈਨਿਕ ਤੇ ਹਥਿਆਰ ਮੌਜੂਦ ਹਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!