Udaan News24

Latest Online Breaking News

ਅਕਾਲੀ ਦਲ ਵੱਲੋਂ ਬੀ ਬੀ ਐਮ ਬੀ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਰੱਦ ਕਰਨ ਦਾ ਸਖ਼ਤ ਵਿਰੋਧ

ਹਰਜੀਤ ਗਰੇਵਾਲ ਦਾ ਬਿਆਨ ਮੰਦਭਾਗਾ  ===ਸਿਕੰਦਰ ਸਿੰਘ ਮਲੂਕਾ

ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ  ਪੰਜਾਬ ਦੀ ਨੁਮਾਇੰਦਗੀ ਖ਼ਤਮ ਕੀਤੇ ਜਾਣ ਦਾ  ਅਕਾਲੀ ਦਲ ਵੱਲੋਂ ਸਖ਼ਤ ਸ਼ਬਦਾਂ ਵਿਚ ਵਿਰੋਧ ਕੀਤਾ ਗਿਆ l ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਮੰਦਭਾਗਾ   ਅਤੇ ਪੰਜਾਬ ਮਾਰੂ ਕਰਾਰ ਦਿੰਦਿਆਂ ਕਿਹਾ ਕਿ ਕੇਂਦਰ ਨੇ ਇਹ ਫ਼ੈਸਲਾ ਡੂੰਘੀ ਸਾਜ਼ਿਸ਼ ਅਧੀਨ ਕੀਤਾ ਹੈ l ਮਲੂਕਾ ਨੇ ਕਿਹਾ ਕਿ ਕੇਂਦਰ ਦੀਆ ਸਰਕਾਰਾਂ ਹਮੇਸ਼ਾਂ ਹੀ ਪੰਜਾਬ ਨਾਲ ਧੱਕਾ ਕਰਦੀਆਂ ਰਹੀਆਂ ਹਨ l ਦੇਸ਼ ਦਾ ਢਿੱਡ ਭਰਨ ਵਾਲੇ ਸੂਬੇ ਪੰਜਾਬ ਨਾਲ ਕੇਂਦਰ ਨੇ ਕਦੇ ਵੀ ਨਿਆਂ ਨਹੀਂ ਕੀਤਾ l ਕਾਂਗਰਸ ਵੱਲੋਂ ਲਗਾਤਾਰ ਪੰਜਾਬ ਨਾਲ ਧੱਕੇ ਕੀਤੇ ਜਾਂਦੇ ਰਹੇ l ਬੀ ਜੇ ਪੀ ਤੋਂ ਸੂਬਾ ਚੰਗੇ ਫ਼ੈਸਲਿਆਂ ਦੀ ਉਮੀਦ ਰੱਖਦਾ ਸੀ l ਕੇਂਦਰ ਸਰਕਾਰ ਨੇ ਬੀ ਬੀ ਐਮ ਬੋਰਡ ਵਿੱਚੋਂ ਸੂਬੇ ਦੀ ਨੁਮਾਇੰਦਗੀ ਖ਼ਤਮ ਧਰਕੇ ਪੰਜਾਬ ਵਿਰੋਧੀ ਵਿਚਾਰਧਾਰਾ ਨੂੰ ਪੁਖਤਾ ਕੀਤਾ ਹੈ l  ਸੂਬੇ ਦੀ ਵੰਡ ਤੋਂ ਬਾਅਦ ਲਗਾਤਾਰ  ਪੰਜਾਬ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੈਅ ਹੋਈਆਂ ਸ਼ਰਤਾਂ ਅਧੀਨ  ਬੋਰਡ ਦਾ ਕੰਮ ਸੁਚਾਰੂ ਢੰਗ ਨਾਲ  ਚੱਲ ਰਿਹਾ ਸੀ l ਇਸ ਵਿੱਚ 60 ਫ਼ੀਸਦੀ ਹਿੱਸਾ ਪੰਜਾਬ ਦਾ ਸੀ l ਕੇਂਦਰ ਸਰਕਾਰ ਨੇ ਫ਼ੈਸਲਾ ਡੂੰਘੀ ਸਾਜ਼ਿਸ਼ ਅਧੀਨ ਕੀਤਾ ਹੈ l ਇਸ ਫੈਸਲੇ ਦੇ ਸੂਬੇ ਦੀ ਕਿਸਾਨੀ ਤੇ ਮਾੜੇ ਪ੍ਰਭਾਵ ਪੈਣ ਦਾ ਖ਼ਦਸ਼ਾ ਹੈ l ਬੀਜੇਪੀ ਆਗੂ ਹਰਜੀਤ ਸਿੰਘ ਗਰੇਵਾਲ ਦਾ  ਇਸ ਮਾਮਲੇ ਵਿੱਚ ਸੂਬੇ ਦੇ ਚੀਫ ਇੰਜੀਨੀਅਰਾਂ ਸਬੰਧੀ ਦਿੱਤਾ ਗਿਆ ਬਿਆਨ ਬਹੁਤ ਹੀ ਮੰਦਭਾਗਾ ਅਤੇ ਬਚਕਾਨਾ ਹੈ l ਪੰਜਾਬ ਦੇ ਇੰਜਨੀਅਰ ਸਮੇਂ ਸਮੇਂ ਸਿਰ ਆਪਣੇ ਕਾਬਲੀਅਤ ਇਮਾਨਦਾਰੀ ਦਾ ਲੋਹਾ ਮਨਵਾਉਂਦੇ ਰਹੇ ਹਨ l ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ 60 ਫ਼ੀਸਦੀ ਖ਼ਰਚ ਵੀ ਪੰਜਾਬ ਵੱਲੋਂ ਕੀਤਾ ਜਾਂਦਾ ਹੈ ਤੇ  ਕਿਸੇ ਵੀ ਅਣਸੁਖਾਵੀਂ ਘਟਨਾ ਦੇ ਵਾਪਰਨ ਤੇ ਸਭ ਤੋਂ ਵੱਧ ਖਤਰਾ ਵੀ ਪੰਜਾਬੀਆਂ ਨੂੰ ਹੀ ਰਹਿੰਦਾ ਹੈ l ਸੂਬੇ ਨਾਲ ਸਬੰਧਤ ਬੀਜੇਪੀ ਦੇ ਆਗੂਆਂ ਨੂੰ ਪੰਜਾਬ ਦਾ ਪੱਖ ਲੈਣਾ ਚਾਹੀਦਾ ਹੈ l ਮਲੂਕਾ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਬੀਜੇਪੀ ਨੂੰ ਮਹਿੰਗਾ ਪਵੇਗਾ l  ਕੇਂਦਰ ਸਰਕਾਰ ਨੂੰ ਇਸ ਫੈਸਲੇ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ l ਉਨ੍ਹਾਂ ਕਿਹਾ ਕਿ ਉਹ ਪ੍ਰਧਾਨਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਿੰਚਾਈ ਮੰਤਰੀ ਤੋਂ ਫ਼ੈਸਲੇ ਨੂੰ ਰੱਦ ਕਰਨ ਦੀ ਅਪੀਲ ਕਰਦੇ ਹਨ l ਸਾਰੀਆਂ  ਰਾਜਨੀਤਕ ਪਾਰਟੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕਰਨਾ ਚਾਹੀਦਾ ਹੈ l ਪ੍ਰੈੱਸ ਨੂੰ ਇਹ ਜਾਣਕਾਰੀ ਜ਼ਿਲ੍ਹਾ ਪ੍ਰੈੱਸ ਸਕੱਤਰ ਰਤਨ ਸ਼ਰਮਾ ਮਲੂਕਾ ਵੱਲੋਂ ਦਿੱਤੀ ਗਈ l

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!