ਰੂਸ-ਯੂਕਰੇਨ ਜੰਗ ਵਿਰੁੱਧ ਵਿਦਿਆਰਥੀਆਂ ਦੇ ਮਾਪੇ ਉਤਰੇ ਸੜਕਾਂ ‘ਤੇ, ਬੋਲੇ ‘ਯੁੱਧ ਨਹੀਂ ਸ਼ਾਂਤੀ ਚਾਹੀਦੀ’

ਅਕਾਲੀ ਦਲ ਵੱਲੋਂ ਬੀ ਬੀ ਐਮ ਬੀ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਰੱਦ ਕਰਨ ਦਾ ਸਖ਼ਤ ਵਿਰੋਧ ਰੂਸ-ਯੂਕਰੇਨ ਯੁੱਧ ਖਿਲਾਫ ਹਰਿਆਣਾ ਵਿਚ ਬੱਚਿਆਂ ਦੇ ਪਰਿਵਾਰਕ ਮੈਂਬਰ ਤੇ ਸਮਾਜਿਕ ਸੰਗਠਨ ਸੜਕਾਂ ਉਤੇ ਉਤਰ ਗਏ ਹਨ। ਉਨ੍ਹਾਂ ਨੇ ਹੱਥਾਂ ‘ਚ ਬੈਨਰ ਫੜ੍ਹੇ ਹੋਏ ਹਨ ਜਿਸ ‘ਤੇ ਹੈ ‘Say No to War’ ਲਿਖਿਆ ਹੋਇਆ ਹੈ। ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯੁੱਧ ਨਹੀਂ ਸ਼ਾਂਤੀ ਚਾਹੀਦੀ ਹੈ। ਇਹ ਜੰਗ ਪੂਰੇ ਵਿਸ਼ਵ ਨੂੰ ਵਿਨਾਸ਼ ਵੱਲ ਲੈ ਜਾਵੇਗਾ। ਜੰਗ ਕਾਰਨ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਦੇ ਮਾਪਿਆਂ ਨੇ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਬੱਚਿਆਂ ਨੂੰ ਸੁਰੱਖਿਅਤ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਅਜੇ ਵੀ ਬਹੁਤ ਵੱਡੀ ਗਿਣਤੀ ਵਿਚ ਬੱਚੇ ਯੂਕਰੇਨ ਵਿਚ ਫਸੇ ਹੋਏ ਹਨ। ਹੁਣੇ ਜਿਹੇ ਯੂਕਰੇਨ ਤੋਂ ਵਾਪਸ ਪਰਤੇ ਭਾਰਤੀ ਵਿਦਿਆਰਥੀਆਂ ਨੇ ਇੰਡੀਅਨ ਅੰਬੈਸੀ ‘ਤੇ ਦੋਸ਼ ਲਗਾਏ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਦੂਤਘਰ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕਰ ਰਿਹਾ ਹੈ।