ਚੰਨੀ ਸਰਕਾਰ ਦਾ ‘ਸਿੱਖਿਆ ਦਾਤ’ ਪ੍ਰਾਜੈਕਟ ਸ਼ੁਰੂ, ਜੇਲ੍ਹ ਚ ਬੰਦ ਕੈਦੀ ਵੀ ਹੁਣ ਆਪਣੀ ਪੜ੍ਹਾਈ ਪੂਰੀ ਕਰ ਸਕਣਗੇ

ਜੇਲ੍ਹ ਵਿੱਚ ਬੰਦ ਕੈਦੀ ਵੀ ਹੁਣ ਆਪਣੀ ਪੜ੍ਹਾਈ ਪੂਰੀ ਕਰ ਸਕਣਗੇ। ਇਸ ਸਬੰਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਲੀ ਪੰਜਾਬ ਸਰਕਾਰ ਵੱਲੋਂ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਦੇ ਨਾਲ ‘ਸਿੱਖਿਆ ਦਾਤ’ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ, ਜੋ ਕਿ ਪੰਜਾਬ ਦੀ ਪਹਿਲੀ ਸਰਕਾਰੀ ਸਟੇਟ ਓਪਨ ਯੂਨੀਵਰਸਿਟੀ ਹੈ। ਇਸ ਪ੍ਰਾਜੈਕਟ ਤਹਿਤ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਵਿੱਚ ਦਾਖ਼ਲੇ ਸ਼ੁਰੂ ਹੋ ਗਏ ਹਨ, ਹੁਣ ਤੱਕ 54 ਕੈਦੀਆਂ ਨੇ ਵੱਖ-ਵੱਖ ਕੋਰਸਾਂ ਵਿੱਚ ਦਾਖ਼ਲਾ ਲਿਆ ਹੈ। ਇਸ ਪ੍ਰਾਜੈਕਟ ਤਹਿਤ ਜਦੋਂ ਕੈਦੀ ਜੇਲ੍ਹ ਤੋਂ ਬਾਹਰ ਆਉਣ ਤਾਂ ਉਹ ਬੇਰੁਜ਼ਗਾਰ ਨਾ ਰਹਿਣ ਅਤੇ ਉਨ੍ਹਾਂ ਨੂੰ ਰੁਜ਼ਗਾਰ ਮਿਲ ਸਕੇ। ਨਾਲ ਹੀ ਉਨ੍ਹਾਂ ਦਾ ਹੁਨਰ ਮਜ਼ਬੂਤ ਹੋਣਾ ਚਾਹੀਦਾ ਹੈ। ਕੈਦੀਆਂ ਨੇ ਕਈ ਕੋਰਸਾਂ ਵਿਚ ਦਾਖਲਾ ਲਿਆ ਹੈ, ਜਿਸ ਤਹਿਤ ਡਿਜੀਟਲ ਮਾਰਕੀਟਿੰਗ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਆਈ.ਟੀ.ਐੱਸ. ਐਪਲੀਕੇਸ਼ਨ, ਸਰਟੀਫਿਕੇਟ ਕੋਰਸ ਸਾਈਬਰ ਸਕਿਓਰਿਟੀ, ਬੈਚਲਰ ਆਫ ਡਾਟਾ ਸਾਇੰਸ, ਬੈਚਲਰ ਆਫ ਆਰਟਸ ਆਦਿ ਵੱਖ-ਵੱਖ ਕੋਰਸਾਂ ਵਿਚ ਦਾਖਲਾ ਲਿਆ ਹੈ।