ਯੂਕ੍ਰੇਨ ਚ ਫਸੇ ਭਾਰਤੀ ਵਿਦਿਆਰਥੀਆਂ ਦਾ 5ਵਾਂ ਜਹਾਜ਼ ਭਾਰਤ ਪਹੁੰਚਿਆ
ਯੂਕ੍ਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਦਾ 5ਵਾਂ ਜਹਾਜ਼ ਭਾਰਤ ਪਹੁੰਚਿਆ ਹੈ। ਇਸ ਜਹਾਜ ਵਿਚ 249 ਭਾਰਤੀ ਵਿਦਿਆਰਥੀ ਭਾਰਤ ਲਿਆਂਦੇ ਗਏ ਹਨ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਪੰਜਵੇਂ ਦਿਨ ਵੀ ਜਾਰੀ ਹੈ । ਇਸ ਦੇ ਨਾਲ ਹੀ ਆਪਰੇਸ਼ਨ ਗੰਗਾ ਤਹਿਤ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। 249 ਭਾਰਤੀ ਨਾਗਰਿਕਾਂ ਨਾਲ ਏਅਰ ਇੰਡੀਆ ਦੀ ਪੰਜਵੀਂ ਉਡਾਣ ਸੋਮਵਾਰ ਸਵੇਰੇ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਤੋਂ ਦਿੱਲੀ ਪਹੁੰਚੀ । ਏਅਰ ਇੰਡੀਆ ਦੀ 1942A ਫਲਾਈਟ ਨੇ ਬੁਖਾਰੇਸਟ ਤੋਂ ਦਿੱਲੀ ਲਈ ਭਾਰਤੀ ਸਮੇਂ ਅਨੁਸਾਰ 12:30 ਵਜੇ ਉਡਾਣ ਭਰੀ ਸੀ । ਇਹ ਫਲਾਈਟ ਸੋਮਵਾਰ ਸਵੇਰੇ ਕਰੀਬ 6:30 ਵਜੇ ਦਿੱਲੀ ਪਹੁੰਚੀ । ਤਿੰਨ ਦਿਨਾਂ ਵਿੱਚ ਹੁਣ ਤੱਕ 1156 ਭਾਰਤੀ ਯੂਕਰੇਨ ਤੋਂ ਸੁਰੱਖਿਅਤ ਪਰਤੇ ਹਨ।
