Udaan News24

Latest Online Breaking News

ਯੂਕਰੇਨ ਤੋਂ 182 ਭਾਰਤੀ ਵਿਦਿਆਰਥੀਆਂ ਨੂੰ ਸੱਤਵਾਂ ਜਹਾਜ਼ ਲੈ ਕੇ ਮੁੰਬਈ ਪਹੁੰਚਿਆ

ਨਵੀਂ ਦਿੱਲੀ, 01 ਮਾਰਚ 2022- ਰੂਸ ਤੇ ਯੂਕਰੇਨ ਵਿਚ ਚੱਲ ਰਹੀ ਜੰਗ ਦੌਰਾਨ ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਭਾਰਤ ਲਿਆਉਣ ਲਈ ਯਤਨ ਜਾਰੀ ਹੈ। ਜਿਸ ਦੇ ਤਹਿਤ ਯੂਕਰੇਨ ਤੋਂ 182 ਭਾਰਤੀ ਵਿਦਿਆਰਥੀਆਂ ਨੂੰ ਸੱਤਵਾਂ ਜਹਾਜ਼ ਲੈ ਕੇ ਮੁੰਬਈ ਪਹੁੰਚਿਆ ਹੈ।ਸ ਅਤੇ ਯੂਕਰੇਨ ਵਿਚਾਲੇ ਭਿਆਨਕ ਜੰਗ  ਛੇਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ‘ਆਪ੍ਰੇਸ਼ਨ ਗੰਗਾ’ ਲਗਾਤਾਰ ਚਲਾਇਆ ਜਾ ਰਿਹਾ ਹੈ। ਮੰਗਲਵਾਰ ਸਵੇਰੇ ਏਅਰ ਇੰਡੀਆ ਦੀ ਸੱਤਵੀਂ ਫਲਾਈਟ 182 ਭਾਰਤੀ ਨਾਗਰਿਕਾਂ ਨੂੰ ਲੈ ਕੇ ਰੋਮਾਨੀਆ ਦੇ ਬੁਖਾਰੇਸਟ ਤੋਂ ਮੁੰਬਈ ਪਹੁੰਚੀ ਹੈ। ਜਾਣਕਾਰੀ ਮੁਤਾਬਕ ਏਅਰ ਇੰਡੀਆ ਦਾ ਜਹਾਜ਼ IX1202 ਮੁੰਬਈ ਹਵਾਈ ਅੱਡੇ ‘ਤੇ ਪਹੁੰਚਿਆ ਜਿੱਥੇ ਇਨ੍ਹਾਂ ਭਾਰਤੀ ਨਾਗਰਿਕਾਂ ਦਾ ਕੇਂਦਰੀ ਮੰਤਰੀ ਨਰਾਇਣ ਰਾਣੇ ਨੇ ਸਵਾਗਤ ਕੀਤਾ। ਦੱਸ ਦੇਈਏ ਕਿ ਬੀਤੇ ਦਿਨ ਬੁਡਾਪੇਸਟ ਤੋਂ ਛੇਵੀਂ ਫਲਾਈਟ 240 ਭਾਰਤੀ ਨਾਗਰਿਕਾਂ ਨੂੰ ਲੈ ਕੇ ਦਿੱਲੀ ਪਹੁੰਚੀ ਸੀ, ਜਿਸ ਦੀ ਜਾਣਕਾਰੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦਿੱਤੀ। ਉਨ੍ਹਾਂ ਟਵੀਟ ਕੀਤਾ, “ਬੁਡਾਪੇਸਟ ਤੋਂ ਛੇਵਾਂ ਆਪਰੇਸ਼ਨ ਗੰਗਾ ਉਡਾਨ 240 ਭਾਰਤੀ ਨਾਗਰਿਕ ਦਿੱਲੀ ਪਰਤੇ। ਕੋਸ਼ਿਸ਼ਾਂ ਲਗਾਤਾਰ ਮਜ਼ਬੂਤ ​​ਹੋ ਰਹੀਆਂ ਹਨ।”

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!