Udaan News24

Latest Online Breaking News

ਸੜਕ ਹਾਦਸੇ ‘ਚ 2 ਕਾਰਾਂ ਦੀ ਜਬਰਦਸਤ ਟੱਕਰ, ਮਾਂ-ਪੁੱਤ ਦੀ ਮੌਤ, 3 ਗੰਭੀਰ ਜਖ਼ਮੀ

ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋੜ ਤੇ ਪਿੰਡ ਵੜਿੰਗ ਕੋਲ ਦੇਰ ਰਾਤ ਦੋ ਕਾਰਾਂ ਦੀ ਆਹਮੋ ਸਾਹਮਣੀ ਟੱਕਰ ਹੋਈ। ਜਿਨ੍ਹਾਂ ਵਿਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲੇ ਦੋਨੋਂ ਮਾਂ-ਪੁੱਤ ਦੱਸੇ ਜਾ ਰਹੇ ਹਨ। ਉਧਰ ਜਖਮੀਆਂ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਮਿ੍ਤਕ ਦੀ ਪਹਿਚਾਣ ਜਗਸੀਰ ਸਿੰਘ ਅਤੇ ਪਰਮਜੀਤ ਕੌਰ ਵਜੋਂ ਹੋਈ ਹੈ। ਜੋ ਕਿ ਧਰਮਕੋਟ ਦੇ ਰਹਿਣ ਵਾਲੇ ਸਨ। ਉਧਰ ਜਖਮੀ ਦੂਸਰੇ ਕਾਰ ਚਾਲਕ ਦੀ ਪਹਿਚਾਣ ਭਗਵੰਤ ਸਿੰਘ ਸਿੱਧੂ ਵਜੋ ਹੋਈ ਹੈ। ਉਧਰ ਮੋਕੇ ਤੇ ਪਹੁੰਚੇ ਥਾਣਾ ਬਰੀਵਾਲਾ ਦੇ ਏ .ਐਸ. ਆਈ ਰਾਜਪਾਲ ਸਿੰਘ ਨੇ ਦੱਸਿਆ ਕਿ ਮੌਕੇ ਤੇ ਪਹੁੰਚ ਕੇ ਜਖਮੀਆਂ ਨੂੰ ਐਬੂਲੈਂਸ ਤੇ ਸ੍ਰੀ ਮੁਕਤਸਰ ਸਾਹਿਬ ਭੇਜ ਦਿੱਤਾ ਹੈ। ਬਾਕੀ ਬਾਰੀਕੀ ਨਾਲ ਜਾਚ ਪੜਤਾਲ ਕੀਤੀ ਜਾ ਰਹੀ ਹੈ। ਸੁੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਹਾਂ ਕਾਰਾ ਦੀ ਟੱਕਰ ਏਨੀ ਜਬਰਦਸਤ ਸੀ ਕਿ ਮੁਕਤਸਰ ਤੋ ਕੋਟਕਪੂਰਾ ਵੱਲ ਨੂੰ ਜਾ ਰਹੀ ਫੋਰਡ ਆਈ ਕੋਨ ਗੱਡੀ ਨੰ. PB 10 DA 0945 ਜਿਸਦੇ ਕਿ ਪਰਖਚੇ ਉੱਡ ਗਏ ਜਿਸ ਵਿੱਚ ਮ੍ਰਿਤਕ ਜਗਸੀਰ ਸਿੰਘ ਉਸ ਦੀ ਮਾਤਾ ਪਰਮਜੀਤ ਕੌਰ ਅਤੇ ਉਨ੍ਹਾਂ ਦੀ ਪਤਨੀ ਤੇ ਬੇਟੀ ਸਵਾਰ ਸਨ ਤੇ ਉਨ੍ਹਾਂ ਦੀ ਪਤਨੀ ਤੇ ਬੇਟੀ  ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਲਈ ਸ੍ਰੀ ਮੁਕਤਸਰ ਸਾਹਿਬ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੁਸਰੇ ਪਾਸੇ ਹਯੁੰਡਾਈ ਵਰਨਾ ਕਾਰ ਨੰ. PB 13 AA 0084 ਜੋ ਕਿ ਕੋਟਕਪੂਰਾ ਤੋ ਮੁਕਤਸਰ ਵੱਲ ਆ ਰਹੀ ਸੀ, ਜਿਸਨੂੰ ਕਿ ਭਗਵੰਤ ਸਿੰਘ ਸਿੱਧੂ ਨਾਂ ਦਾ ਵਿਅਕਤੀ ਚਲਾ ਰਿਹਾ ਸੀ ਜਿਸਦੀ ਕਿ ਗੱਡੀ ਵਿੱਚੋਂ ਮਿਲੇ ਵਿਜਿਟਿੰਗ ਕਾਰਡ ਤੋਂ ਪਹਿਚਾਣ ਹੋਈ ਹੈ। ਫਿਲਹਾਲ ਥਾਣਾ ਮੰਡੀ ਬਰੀ ਵਾਲਾ ਪੁਲੀਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਰਖਵਾ ਦਿੱਤਾ ਗਿਆ ਹੈ ਤੇ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕਰ ਰਹੀ ਜਾ ਰਹੀ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!