ਯੂਕਰੇਨ ਦੀ ਹਥਿਆਰਾਂ ਨਾਲ ਮਦਦ ਕਰਨ ਵਾਲੇ ਦੇਸ਼ਾਂ ਨੂੰ ਰੂਸ ਦੀ ਧਮਕੀ, ਕਿਹਾ ਭੇਜਣ ਵਾਲਾ ਦੇਸ਼ ਹੋਵੇਗਾ ਜ਼ਿੰਮੇਵਾਰ
ਯੂਕਰੇਨ ਖਿਲਾਫ ਰੂਸ ਦੀ ਫੌਜੀ ਕਾਰਵਾਈ ਮੰਗਲਵਾਰ ਨੂੰ ਛੇਵੇਂ ਦਿਨ ਵੀ ਜਾਰੀ ਹੈ। ਦੁਨੀਆ ਭਰ ਦੇ ਕਈ ਦੇਸ਼ ਯੂਕਰੇਨ ਨੂੰ ਹਥਿਆਰ ਆਦਿ ਭੇਜ ਕੇ ਮਦਦ ਕਰ ਰਹੇ ਹਨ। ਇਸੇ ਵਿਚਾਲੇ ਰੂਸ ਨੇ ਇਨ੍ਹਾਂ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਇਨ੍ਹਾਂ ਹਥਿਆਰਾਂ ਦਾ ਰੂਸ ਖਿਲਾਫ ਇਸਤੇਮਾਲ ਕੀਤਾ ਗਿਆ ਤਾਂ ਇਨ੍ਹਾਂ ਨੂੰ ਭੇਜਣ ਵਾਲਾ ਦੇਸ਼ ਜ਼ਿੰਮੇਵਾਰ ਹੋਵੇਗਾ। ਫੌਜੀ ਟਕਰਾਅ ਵਿਚਾਲੇ ਇਸ ਸੰਕਟ ਨੂੰ ਹੱਲ ਕਰਨ ਦੀਆਂ ਡਿਪਲੋਮੈਟਿਕ ਕੋਸ਼ਿਸ਼ਾਂ ਵੀ ਜਾਰੀ ਹਨ। ਯੂਕਰੇਨ ਸੰਕਟ ‘ਤੇ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕੌਂਸਿਲ ਨੇ ਐਮਰਜੈਂਸੀ ਡਿਬੇਟ ਦਾ ਪ੍ਰਸਤਾਵ ਦਿੱਤਾ ਸੀ। ਇਸ ਪ੍ਰਸਤਾਵ ਦੇ ਪੱਖ ਵਿੱਚ 29 ਤੇ ਵਿਰੋਧੀ ਧਿਰ ਵਿੱਚ 5 ਵੋਟਾਂ ਪਈਆਂ। ਭਾਰਤ ਸਣੇ 13 ਦੇਸ਼ਾਂ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਯੂ.ਐੱਨ.ਐੱਚ.ਆਰ.ਸੀ. ਵਿੱਚ ਕੁਲ 47 ਮੈਂਬਰ ਹਨ। ਦੱਸਣਯੋਗ ਹੈ ਕਿ ਐੱਸਬੀਆਈ ਨੇ ਰੂਸ ਦੀਆਂ ਪਾਬੰਦੀਸ਼ੁਦਾ ਸੰਸਥਾਵਾਂ ਨਾਲ ਵਪਾਰ ਕਰਨਾ ਬੰਦ ਕਰ ਦਿੱਤਾ ਹੈ। ਦੂਜੇ ਪਾਸੇ ਰੂਸ ਨੇ ਆਪਣੇ ਲੋਕਾਂ ਦੇ ਵਿਦੇਸ਼ ਵਿੱਚ ਮਨੀ ਟਰਾਂਸਫਰ ‘ਤੇ ਰੋਕ ਲਾ ਦਿੱਤੀ ਹੈ। ਫਰਾਂਸ ਨੇ ਯੂਕਰੇਨ ਵਿੱਚ ਆਪਣੀ ਅਂਬੈਸੀ ਨੂੰ ਕੀਵ ਤੋਂ ਲੀਵ ਵਿੱਚ ਟਰਾਂਸਫਰ ਕਰ ਦਿੱਤਾ ਹੈ. ਆਸਟ੍ਰੇਲੀਆ ਯੂਕਰੇਨ ਨੂੰ 75 ਹਜ਼ਾਰ ਮਿਲੀਅਨ ਡਾਲਰ ਦੇਵੇਗਾ। ਯੂਰਪੀ ਦੇਸ਼ ਯੂਕਰੇਨ ਨੂੰ 75 ਫਾਈਟਰ ਪਲੇਨ ਦੇਣਗੇ।