Udaan News24

Latest Online Breaking News

ਯੂਕਰੇਨ ‘ਚ ਪੰਜਾਬੀ ਵਿਦਿਆਰਥੀ ਦੀ ਮੌਤ, ਹਸਪਤਾਲ ‘ਚ ਸੀ ਦਾਖ਼ਲ

ਪੰਜਾਬ ਦੇ ਬਰਨਾਲਾ ਦੇ ਇੱਕ ਵਿਦਿਆਰਥੀ ਦੀ ਬੁੱਧਵਾਰ ਨੂੰ ਯੂਕਰੇਨ ਵਿੱਚ ਮੌਤ ਹੋ ਗਈ ਹੈ। ਬਰਨਾਲਾ ਦੇ ਵਸਨੀਕ ਚੰਦਨ ਜਿੰਦਲ ਪੁੱਤਰ ਸਿਸ਼ਨ ਜਿੰਦਲ ਜੋ ਕਿ ਪਿਛਲੇ ਚਾਰ ਸਾਲਾਂ ਤੋਂ ਯੂਕਰੇਨ ‘ਚ ਪੜ੍ਹਨ ਲਈ ਗਿਆ ਹੋਇਆ ਸੀ।ਮ੍ਰਿਤਕ ਨੌਜਵਾਨ ਚੰਦਨ ਜਿੰਦਲ (22) ਵਿਨਿਤਸੀਆ ਨੈਸ਼ਨਲ ਪਾਈਰੋਗੋਵ, ਮੈਮੋਰੀਅਲ ਮੈਡੀਕਲ ਯੂਨੀਵਰਸਿਟੀ, ਵਿਨਿਤਸੀਆ ਯੂਕਰੇਨ ਵਿੱਚ ਪੜ੍ਹ ਰਿਹਾ ਸੀ। ਪਿਛਲੇ ਇਕ ਮਹੀਨੇ ਤੋਂ ਹਸਪਤਾਲ ਵਿਚ ਦਾਖ਼ਲ ਸੀ। ਉਸ ਦੇ ਦਿਮਾਗ਼ ਵਿਚ ਕਿਸੇ ਸਮੱਸਿਆ ਨੂੰ ਲੈ ਕੇ ਉਸ ਦਾ ਅਪਰੇਸ਼ਨ ਹੋਇਆ ਸੀ। ਉਸ ਦੇ ਪਿਤਾ ਸਿਸ਼ਨ ਜਿੰਦਲ ਵੀ ਦੋ ਫਰਵਰੀ ਨੂੰ ਉਸ ਕੋਲ ਗਏ ਸਨ, ਉਹ ਵੀ ਯੂਕਰੇਨ ‘ਚ ਫਸੇ ਹੋਏ ਹਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!