ਟਿਕੈਤ ਨੇ ਵੋਟਾਂ ਦੀ ਗਿਣਤੀ ‘ਚ ਗੜਬੜੀ ਹੋਣ ਦੀ ਜਤਾਈ ਸ਼ੰਕਾ

ਉੱਤਰ ਪ੍ਰਦੇਸ਼ ਵਿਚ ਕੱਲ 6ਵੇਂ ਗੇੜ ਦਾ ਮਤਦਾਨ ਹੋਣਾ ਹੈ ਪਰ ਉੁਸ ਤੋਂ ਪਹਿਲਾਂ ਹੀ ਵੋਟਾਂ ਦੀ ਗਿਣਤੀ ਵਿਚ ਗੜਬੜੀ ਹੋਣ ਦੀ ਸ਼ੰਕਾ ਜਤਾਈ ਜਾਣ ਲੱਗੀ ਹੈ। ਇਹ ਸ਼ੰਕਾ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਵਿਚ ਗੜਬੜੀ ਹੋ ਸਕਦੀ ਹੈ। ਟਿਕੈਤ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ 9 ਤਰੀਖ ਨੂੰ ਵੋਟਾਂ ਦੀ ਗਿਣਤੀ ਵਾਲੇ ਥਾਂ ‘ਤੇ ਟਰੈਕਟਰ ਲੈ ਕੇ ਲੋਕ ਪਹੁੰਚੇ ਅਤੇ ਆਪਣੀਆਂ ਵੋਟਾਂ ਦੀ ਰੱਖਿਆ ਕਰੇ। ਉਨ੍ਹਾਂ ਕਿਹਾ ਕਿ ਜਨਤਾ ਵਿਰੋਧ ਵਿਚ ਹੈ ਤੇ ਇਨ੍ਹਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ।

ਯੂਕਰੇਨ ਤੇ ਰੂਸ ਯੁੱਧ ‘ਤੇ ਬੋਲਦੇ ਹੋਏ ਟਿਕੈਤ ਨੇ ਕਿਹਾ ਕਿ ਸਰਕਾਰ ਯੁੱਧ ‘ਚ ਵੀ ਵੋਟ ਤਲਾਸ਼ ਕਰ ਰਹੀ ਹੈ।ਆਪ੍ਰੇਸ਼ਨ ਗੰਗਾ ਦਾ ਨਾਂ ਦੇ ਕੇ ਸਰਕਾਰ ਯੁੱਧ ਵਿਚ ਵੀ ਵੋਟ ਦੀ ਭਾਲ ਕਰ ਰਹੀ ਹੈ। ਗੌਰਤਲਬ ਹੈ ਕਿ ਰਾਕੇਸ਼ ਟਿਕੈਤ ਬੁੱਧਵਾਰ ਨੂੰ ਬਾਗਪਤ ਦੇ ਬੜੌਤ ਵਿਚ ਪਹੁੰਚੇ ਸਨ ਜਿਥੇ ਉਨ੍ਹਾਂ ਨੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਵੱਡਾ ਬਿਆਨ ਦਿੱਤਾ ਤੇ ਗਿਣਤੀ ਵਿਚ ਗੜਬੜੀ ਦੀ ਸ਼ੰਕਾ ਜ਼ਾਹਿਰ ਕੀਤੀ।