Udaan News24

Latest Online Breaking News

ਭਾਰੀ ਬੰਬਬਾਰੀ ਦੇ ਮੱਦੇਨਜ਼ਰ ਵਿਦੇਸ਼ ਮੰਤਰਾਲੇ ਨੇ ਭਾਰਤੀ ਵਿਦਿਆਰਥੀਆਂ ਨੂੰ 9 ਵਜੇ ਤੋ ਪਹਿਲਾਂ ਖਾਰਕੀਵ ਛੱਡਣ ਨੂੰ ਕਿਹਾ

2 ਮਾਰਚ 2022 – ਯੂਕਰੇਨ ਦੇ ਖਾਰਕੀਵ ਵਿਖੇ ਰੂਸ ਵੱਲੋਂ ਕੀਤੀ ਜਾ ਰਹੀ ਭਾਰੀ ਬੰਬਬਾਰੀ ਦੇ ਮੱਦੇਨਜ਼ਰ ਵਿਦੇਸ਼ ਮੰਤਰਾਲੇ ਨੇ ਐਡਵਾਇਜਰੀ ਜਾਰੀ ਕਰਦਿਆਂ ਭਾਰਤੀ ਵਿਦਿਆਰਥੀਆਂ ਨੂੰ 9 ਵਜੇ ਤੋ ਪਹਿਲਾਂ ਖਾਰਕੀਵ ਛੱਡਣ ਨੂੰ ਕਿਹਾ ਹੈ। ਵਿਦੇਸ਼ ਮੰਤਰਾਲੇ ਵੱਲੋਂ ਭਾਰਤੀਆਂ ਨੂੰ ਖਾਰਕੀਵ ਛੱਡ ਪੇਸੋਵਿਨ, ਬਬਾਯ, ਬੇਜਿਲਦੋਵਕਾ ਜਾਣ ਦੀ ਸਲਾਹ ਦਿੱਤੀ ਹੈ। ਅਗਲੇ ਤਿੰਨ ਚਾਰ ਘੰਟਿਆਂ ਦੌਰਾਨ ਭਾਰਤੀਆਂ ਨੂੰ ਖਾਰਕੀਵ ਹਰ ਹਾਲਤ ਵਿੱਚ ਛੱਡਣਾ ਹੀ ਹੋਵੇਗਾ, ਕਿਉਂਕਿ ਖਾਰਕੀਵ ਤੋਂ ਲੈ ਕੇ ਕੀਵ ਤੱਕ ਭਾਰੀ ਬੰਬਾਰੀ ਲਗਾਤਾਰ ਜਾਰੀ ਹੈ। ਜਾਣਕਾਰੀ ਅਨੁਸਾਰ ਟੀਵੀ ਟਾਵਰ ਤੇ ਰੂਸ ਨੇ ਹਮਲਾ ਕੀਤਾ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!