WhatsApp ਨੇ ਭਾਰਤ ‘ਚ ਬੈਨ ਕੀਤੇ 18 ਲੱਖ ਤੋਂ ਜ਼ਿਆਦਾ ਅਕਾਊਂਟਸ
ਦੁਨੀਆ ‘ਚ ਸਭ ਤੋਂ ਵੱਧ ਯੂਜ਼ ਕੀਤੇ ਜਾਣ ਵਾਲੇ ਇੰਸਟੈਂਟ ਮੈਸੇਜਿੰਗ ਐਪ Whatsapp ਨੇ ਜਨਵਰੀ ਮਹੀਨੇ ਵਿਚ ਭਾਰਤ ‘ਚ ਲੱਖਾਂ ਯੂਜਰਸ ਦੇ ਅਕਾਊਂਟ ਨੂੰ ਬੈਨ ਕਰ ਦਿੱਤਾ ਹੈ। WhatsApp ਨੇ ਜਨਵਰੀ ਮਹੀਨੇ ਵਿਚ ਭਾਰਤ ‘ਚ ਬੈਨ ਕੀਤੇ ਗਏ ਅਕਾਊਂਟ ਦੀ ਲੇਟੈਸਟ ਰਿਪੋਰਟ ਜਾਰੀ ਕੀਤੀ ਹੈ। ਆਈਟੀ ਨਿਯਮਾਂ ਮੁਤਾਬਕ ਇਸ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ 1 ਜਨਵਰੀ 2022 ਤੋਂ 31 ਜਨਵਰੀ 2022 ਦੀ ਮਿਆਦ ਦੌਰਾਨ ਭਾਰਤ ‘ਚ WhatsApp ਨੇ 18,58,000 ਅਕਾਊਂਟਸ ‘ਤੇ ਪ੍ਰਤੀਬੰਧ ਲਗਾ ਦਿੱਤਾ ਗਿਆ ਹੈ।

ਮੇਟਾ ਦੀ ਆਨਰਸ਼ਿਪ ਵਾਲੇ ਇੰਸਟੈਂਟ ਪਲੇਟਫਾਰਮ ਨੇ ਮਹੀਨਾਵਾਰ ਰਿਪੋਰਟ ਸ਼ੇਅਰ ਕੀਤੀ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਜ਼ਿਆਦਾਤਰ ਅਕਾਊਂਟਸ WhatsApp ਦੀ ਪਾਲਿਸੀ ਦੇ ਉਲੰਘਣ ਕਾਰਨ ਬੈਨ ਕੀਤੇ ਗਏ ਹਨ। ਇਹ ਐਪ ਭਾਰਤ ਵਿਚ ਹੋਰ ਯੂਜਰਸ ਵੱਲੋਂ ਕੀਤੀਆਂ ਗਈਆਂ ਰਿਪੋਰਟਾਂ ਦੀਆਂ ਸ਼ਿਕਾਇਤਾਂ ‘ਤੇ ਵੀ ਐਕਸ਼ਨ ਲੈਂਦਾ ਹੈ। ਸ਼ਿਕਾਇਤਾਂ ਦੇ ਨਿਵਾਰਣ ਵਜੋਂ WhatsApp ਨੂੰ ਕੁੱਲ 285 ਰਿਕਵੈਸਟ ਮਿਲੀਆਂ ਸਨ। ਇਨ੍ਹਾਂ ਰਿਕਵੈਸਟ ਵਿਚੋਂ ਐਪਲੀਕੇਸ਼ਨ ਨੇ ਕੁੱਲ 24 ਅਕਾਊਂਟਸ ‘ਤੇ ਬੈਨ ਲਗਾ ਦਿੱਤਾ ਹੈ। WhatsApp ਨੂੰ ਲੈ ਕੇ ਸ਼ਿਕਾਇਤ ਦਰਜ ਕਰਨ ਦੇ ਦੋ ਤਰੀਕੇ ਹਨ। ਤੁਸੀਂ ਆਪਣੀ ਸ਼ਿਕਾਇਤ ਮੇਲ ਜ਼ਰੀਏ ਭੇਜ ਸਕਦੇ ਹੋ। ਤੁਸੀਂ grievance_officer_wa@support.whatsapp.com ‘ਤੇ ਆਪਣੀ ਸ਼ਿਕਾਇਤ ਭੇਜ ਸਕਦੇ ਹਨ।