Udaan News24

Latest Online Breaking News

ਤਲਵੰਡੀ ਸਾਬੋ ਵਿਖੇ ਨਵ ਵਿਆਹੁਤਾ ਲੜਕੀ ਦਾ ਤੇਜ ਹਥਿਆਰ ਨਾਲ ਕਤਲ

ਇਤਿਹਾਸਕ ਨਗਰ ਤਲਵੰਡੀ ਸਾਬੋ ਵਿਖੇ ਉਸ ਸਮੇ ਸਨਸਨੀ ਫੈਲ ਗਈ ਜਦੋ ਇੱਕ ਨੌਜਵਾਨ ਨੇ ਨਵ ਵਿਆਹੁਤਾ ਲੜਕੀ ਦੇ ਦਿਨ ਦਿਹਾੜੇ ਤੇਜ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਨੌਜਵਾਨ ਨੇ ਵੀ ਖੁਦ ਆਪਣੇ ਵੀ ਕਿਰਚ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਨੌਜਵਾਨ ਲੜਕਾ ਮ੍ਰਿਤਕ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ,ਪਰ ਲੜਕੀ ਦੀ ਕੁੱਝ ਦਿਨ ਪਹਿਲਾ ਹੋਰ ਥਾਂ ਵਿਆਹ ਕਰ ਦਿੱਤਾ ਸੀ। ਲੜਕੇ ਨੂੰ ਗੰਭੀਰ ਹਾਲਤ ਨੂੰ ਵੇਖਦਿਆਂ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਤਲਵੰਡੀ ਸਾਬੋ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੀ ਮਨਪ੍ਰੀਤ ਕੋਰ ਪੁੱਤਰੀ ਗੁਰਮੇਲ ਸਿੰਘ ਦੀ ਕੁੱਝ ਦਿਨ ਪਹਿਲਾ ਸਿਰਸਾ ਜ਼ਿਲ੍ਹਾ ਵਿੱਚ ਵਿਆਹ ਹੋਇਆ ਸੀ, ਜੋ ਕਿ ਅੱਜ ਉਹ ਆਪਣੇ ਪੇਕੇ ਪਿੰਡ ਤਲਵੰਡੀ ਸਾਬੋ ਆਈ ਸੀ ਤਾਂ ਉਸ ਦੀ ਜਾਣਪਛਾਣ ਦੇ ਲੜਕੇ ਚਰਨਜੀਤ ਸਿੰਘ ਚਰਨੀ ਨੇ ਦੁਪਿਹਰ ਸਮੇ ਉਸ ਤੇ ਭਾਈ ਡੱਲ ਸਿੰਘ ਪਾਰਕ ਨੇੜੇ ਤੇਜ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।  ਇਸ ਤੋਂ ਬਾਅਦ ਹਮਲਾਵਰ ਚਰਨਜੀਤ ਸਿੰਘ ਚਰਨੀ ਨੇ ਖੁਦ ਦੇ ਵੀ ਤੇਜ ਹਥਿਆਰ ਮਾਰ ਕੇ ਖੁਦਕੁਸੀ ਕਰਨ ਦੀ ਕੋਸ਼ਿਸ਼ ਕੀਤੀ। ਆਸ ਪਾਸ ਦੇ ਲੋਕਾਂ ਨੂੰ ਥਾਣਾ ਤਲਵੰਡੀ ਸਾਬੋ ਨੂੰ ਜਾਣਕਾਰੀ ਦਿੱਤੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!