Udaan News24

Latest Online Breaking News

ਯੂਕ੍ਰੇਨ ਤੋਂ ਵਾਪਸ ਪਰਤੀ ਮੌੜ ਮੰਡੀ ਦੀ ਦ੍ਰਿਸ਼ਟੀ ਸ਼ਰਮਾ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਕੱਢਿਆ ਜਾਵੇ

ਰੂਸ ਅਤੇ ਯੂਕ੍ਰੇਨ ਦੇ ਯੁੱਧ ਕਾਰਨ ਉੱਥੇ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਬੇਸ਼ੱਕ ਭਾਰਤ ਸਰਕਾਰ ਯੂਕ੍ਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਦੀ ਪੁਰੀ ਕੋਸ਼ਿਸ਼ ਕਰ ਰਹੀ ਹੈ ਪ੍ਰੰਤੂ ਅਜੇ ਵੀ ਖਾਰਕੀਵ ਦੇ ਇਲਾਕੇ ਅੰਦਰ ਵਿਦਿਆਰਥੀ ਫਸੇ ਹੋਏ ਹਨ।ਹੰਗਰੀ, ਕ੍ਰੀਮੀਆ ਅਤੇ ਪੋਲੈਂਡ ਦੇ ਬਾਰਡਰਾ ਦੇ ਨੇੜੇ ਰਹਿਣ ਵਾਲੇ ਵਿਦਿਆਰਥੀ ਦੇਸ਼ ਵਿਚ ਵਾਪਸ ਆ ਰਹੇ ਹਨ। ਇੰਨ੍ਹਾ ਹੀ ਵਿਦਿਅਰਥੀਆਂ ਵਿਚ ਮੌੜ ਮੰਡੀ ਦੀ ਦ੍ਰਿਸ਼ਟੀ ਸ਼ਰਮਾ ਜੋ ਕਿ ਉਜ਼ਹੋਰਡ ਨੈਸ਼ਨਲ ਯੂਨੀਵਰਸਿਟੀ ਵਿਚ ਪੜ੍ਹ ਰਹੀ ਹੈ ਉਹ ਹੰਗਰੀ ਦੇ ਬਾਰਡਰ ਤੋਂ ਆਪਣੇ ਦੇਸ਼ ਪਰਤੀ ਹੈ।  ਦ੍ਰਿਸ਼ਟੀ ਦੇ ਘਰ ਪਹੁੰਚਣ ਤੇ ਉਸ ਦੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਨੇ ੳੇੁਸ ਦਾ ਨਿੱਘਾ ਸਵਾਗਤ ਕੀਤਾ ਹੈ । ਦ੍ਰਿਸ਼ਟੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਖਾਰਕੀਵ ਅਤੇ ਇਸਦੇ ਆਸ ਪਾਸ ਦੇ ਸ਼ਹਿਰਾਂ ਦੇ ਹਾਲਾਤ ਬਹੁਤ ਜਿਆਦਾ ਭਿਆਨਕ ਹੋ ਰਹੇ ਹਨ। ਉੱਥੇ ਫਸੇ ਹੋਏ ਵਿਦਿਆਰਥੀਆਂ ਅਤੇ ਹੋਰ ਲੋਕਾਂ ਦੀਆਂ ਜਿੰਦਗੀਆਂ ਨੂੰ ਬਹੁਤ ਜਿਆਦਾ ਖਤਰਾ ਪੈਦਾ ਹੋ ਗਿਆ ਹੈ। ਉਸ ਨੇ ਕਿਹਾ ਕਿ ਯੂਕ੍ਰੇਨ ਸਰਕਾਰ ਤੋਂ ਭਾਰਤੀ ਵਿਦਿਆਰਥੀਆਂ ਨੂੰ ਬਿਲਕੁਲ ਵੀ ਮੱਦਦ ਨਹੀ ਮਿਲ ਰਹੀ। ਜਿਸ ਜਗ੍ਹਾ ਤੇ ਉਹ ਰਹਿ ਰਹੀ ਸੀ ਉਸ ਜਗ੍ਹਾ ਤੋਂ ਹੰਗਰੀ ਦਾ ਬਾਰਡਰ ਸਿਰਫ ਅੱਧੇ ਘੰਟੇ ਦੀ ਦੂਰੀ ਤੇ ਹੈ ਪ੍ਰੰਤੂ ਉਸ ਸਮੇਤ ਹੋਰ ਵਿਦਿਆਰਥੀਆਂ ਨੂੰ ਹੰਗਰੀ ਬਾਰਡਰ ਤੱਕ ਪਹੁੰਚਣ ਲਈ 12 ਘੰਟੇ ਤੱਕ ਇੰਤਜ਼ਾਰ ਕਰਨਾ ਪਿਆ ਹੈ। ਇੱਥੇ ਲਗਾਤਾਰ ਬੰਬ ਬਲਾਸਟ ਹੋ ਰਹੇ ਹਨ। ਕਿਸੇ ਨੂੰ ਕੋਈ ਵੀ ਖਾਣਾ ਨਹੀ ਮਿਲ ਰਿਹਾ। ਦ੍ਰਿਸ਼ਟੀ ਨੇ ਅੱਗੇ ਦੱਸਿਆ ਕਿ ਉਹ ਕਈ ਦਿਨ ਭੁੱਖੇ ਰਹੇ। ਹੰਗਰੀ ਦੇ ਬਾਰਡਰ ਤੇ ਉਨ੍ਹਾਂ ਨੂੰ ਇਕ ਪਲੇਟ ਖਾਣਾ ਮਿਲਿਆ । ਉਸ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਵਿਦਿਆਰਥੀਆਂ ਖਾਸਕਾਰ ਖਾਰਕੀਵ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਵਿਚੋਂ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਕੱਢਿਆ ਜਾਵੇ।ਉਸ ਨੇ ਦੱਸਿਆ ਕਿ ਖਾਰਕੀਵ ਦੇ ਇਲਾਕੇ ਅੰਦਰ ਅਜੇ ਵੀ ਅੱਠ ਨੌਂ ਸੌ ਵਿਦਿਆਰਥੀ ਫਸੇ ਹੋਏ ਹਨ। ਦ੍ਰਿਸ਼ਟੀ ਦੇ ਘਰ ਪਹੁੰਚਣ ਤੇ ਉਸ ਦੇ ਮਾਤਾ ਪਿਤਾ ਨੇ ਬਹੁਤ ਜਿਆਦਾ ਖੁਸ਼ੀ ਜਤਾਈ ਅਤੇ ਪ੍ਰਮਾਤਮਾ ਦਾ ਧੰਨਵਾਦ ਕੀਤਾ। ਇਸ ਮੌਕੇ ਖੁਸ਼ੀ ਵਿਚ ਕੇਕ ਵੀ ਕੱਟਿਆ ਗਿਆ। ਦ੍ਰਿਸ਼ਟੀ ਦੇ ਪਿਤਾ ਸੰਜੀਵ ਕੁਮਾਰ ਨੇ ਕਿਹਾ ਕਿ ਭਾਰਤ ਸਰਕਾਰ ਜਲਦੀ ਤੋਂ ਜਲਦੀ ਯੂਕ੍ਰੇਨ ਵਿਚ ਫਸੇ ਹੋਏ ਵਿਦਿਆਰਥੀਆਂ ਨੂੰ ਬਾਹਰ ਕੱਢੇ ਜਾਣ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!