Udaan News24

Latest Online Breaking News

MP ਤਿਵਾੜੀ ਦਾ ਯੂਕਰੇਨ ‘ਚ ਫਸੇ ਪੰਜਾਬੀ ਵਿਦਿਆਰਥੀਆਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਆਗੂਆਂ ‘ਤੇ ਨਿਸ਼ਾਨਾ

ਚੰਡੀਗੜ੍ਹ:  ਕਾਂਗਰਸ  ਦੇ ਮੈਂਬਰ ਪਾਰਲੀਮੈਂਟ (MP) ਮੁਨੀਸ਼ ਤਿਵਾੜੀ  ਨੇ ਯੂਕਰੇਨ ਸੰਕਟ  ‘ਤੇ ਪੰਜਾਬ ਕਾਂਗਰਸ  ਦੀ ਤਿੱਖੀ ਆਲੋਚਨਾ ਕੀਤੀ ਹੈ। ਕਾਂਗਰਸੀ ਐਮ.ਪੀ.  ਨੇ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਸਮੇਤ ਕਾਂਗਰਸ ਦੇ ਸਮੂਹ ਵੱਡੇ ਆਗੂਆਂ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਬੁੱਧਵਾਰ ਦਾਅਵਾ ਕੀਤਾ ਕਿ ਇਹ ਸਿਰਫ਼ ਸੰਸਦ ਮੈਂਬਰ ਹਨ, ਜਿਹੜੇ ਯੂਕਰੇਨ ‘ਚ ਫਸੇ ਪੰਜਾਬੀ ਭਾਰਤੀਆਂ ਨੂੰ ਦੀ ਸੁਰੱਖਿਅਤ ਵਾਪਸੀ ਲਈ ਹੀਲ-ਹੁੱਜਤ ਕਰ ਰਹੇ ਹਨ, ਜਦਕਿ ਪੰਜਾਬ ਦੇ ਸਾਰੇ ਕਾਂਗਰਸੀ ਆਗੂ ‘ਗਾਇਬ’ ਹਨ। ਮਨੀਸ਼ ਤਿਵਾੜੀ ਨੇ ਇੱਕ ਟਵੀਟ ਕਰਦਿਆਂ ਕਿਹਾ ਕਿ ਉਹ ਹੈਰਾਨ ਹਨ ਕਿ ਪੰਜਾਬ ਕਾਂਗਰਸ ਦੇ ਸਾਰੇ ਮਹਾਨ ਆਗੂ ਇਸ ਮੁਸੀਬਤ ਦੀ ਘੜੀ ਕਿਤੇ ਵੀ ਨਜ਼ਰ ਨਹੀਂ ਆ ਰਹੇ ਹਨ “ਜਦਕਿ ਸਾਡੇ ਹਜ਼ਾਰਾਂ ਬੱਚੇ ਯੂਕਰੇਨ ਵਿੱਚ ਖ਼ਤਰੇ ਵਿੱਚ ਹਨ”। ਕਾਂਗਰਸੀ ਆਗੂ ਨੇ ਕਿਹਾ, “ਕੀ ਸਿਰਫ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਹੀ ਭਾਰੀ ਲਿਫਟਿੰਗ ਕਰਨੀ ਪੈਂਦੀ ਹੈ। ਕਿੱਥੇ ਹਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਬਕਾ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਏ.ਆਈ.ਸੀ.ਸੀ. ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ। ਉਨ੍ਹਾਂ ਕਾਂਗਰਸੀ ਆਗੂਆਂ ਦੀ ਆਲੋਚਨਾ ਕਰਦਿਆਂ ਅਖੀਰ ‘ਚ ਕਿਹਾ ਕਿ “ਕੀ ਸ਼ਕਤੀ ਸਭ ਕੁਝ ਹੋਣੀ ਹੈ?।”

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!