Udaan News24

Latest Online Breaking News

ਯੂਕਰੇਨ  ‘ਚ ਫਸੇ ਭਾਰਤੀ ਵਿਦਿਆਰਥੀਆਂ ਦੇ ਹਾਲਾਤ ,ਟਰੇਨ ਚ ਸੀਟ ਲੈਣ ਲਈ ਵਿਦਿਆਰਥੀ ਨੂੰ ਵੇਚਣਾ ਪਿਆ ਆਪਣਾ ਆਈ ਪੈਡ

ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ  ‘ਚ ਫਸੇ ਭਾਰਤੀ ਨਾਗਰਿਕਾਂ  ਅਤੇ ਖਾਸਕਰ ਵਿਦਿਆਰਥੀਆਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਤੱਕ ਬਚਾਅ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਇੱਥੋਂ ਤੱਕ ਕਿ ਟਰੇਨ ਵਿੱਚ ਸੀਟ ਲੈਣ ਲਈ ਵਿਦਿਆਰਥੀ ਨੂੰ ਆਪਣਾ ਆਈਪੈਡ ਵੇਚਣਾ ਪਿਆ। ਇਸ ਤੋਂ ਇਲਾਵਾ ਵਿਦੇਸ਼ਾਂ ‘ਚ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ  ਦਾ ਕਹਿਣਾ ਹੈ ਕਿ ਟਰੇਨ ‘ਚ ਜਗ੍ਹਾ ਤੋਂ ਲੈ ਕੇ ਹੋਰ ਕਈ ਥਾਵਾਂ ‘ਤੇ ਯੂਕਰੇਨੀਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ਦੌਰਾਨ ਕੇਰਲ ਦਾ ਰਹਿਣ ਵਾਲਾ 19 ਸਾਲਾ ਗ੍ਰੀਨ ਰਾਜ ਵੋਕਜਲ ਮੈਟਰੋ ਸਟੇਸ਼ਨ ‘ਤੇ ਟਰੇਨ ਦਾ ਇੰਤਜ਼ਾਰ ਕਰ ਰਿਹਾ ਸੀ। ਉਹ ਦੱਸਦੇ ਹਨ ਕਿ ਮੈਟਰੋ ਦੇ ਅੰਦਰ ਵੀ ਹਰ ਸਮੇਂ ਸਥਿਤੀ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ, ‘ਮੰਗਲਵਾਰ ਨੂੰ ਮੈਟਰੋ ਦੇ ਸਾਹਮਣੇ ਬੰਬ ਧਮਾਕਾ ਹੋਇਆ। ਕਿਉਂਕਿ ਅਸੀਂ ਹੇਠਾਂ ਹਾਂ, ਇਸ ਲਈ ਅਸੀਂ ਇਸਨੂੰ ਮਹਿਸੂਸ ਕੀਤਾ। ਇੱਕ ਔਰਤ ਦੀ ਲੱਤ ਟੁੱਟ ਗਈ ਅਤੇ ਸਿਰ ਵਿੱਚ ਸੱਟ ਲੱਗੀ। ਉੱਥੇ ਬਹੁਤ ਸਾਰਾ ਖੂਨ ਵਹਿ ਗਿਆ ਸੀ। ਭਾਰਤੀ ਮੈਡੀਕਲ ਵਿਦਿਆਰਥੀਆਂ ਤੋਂ ਮਦਦ ਮੰਗੀ ਗਈ ਸੀ। ਬਾਅਦ ਵਿੱਚ ਅਸੀਂ ਇੱਕ ਘੰਟਾ ਚੱਲਣ ਤੋਂ ਬਾਅਦ ਵੋਕਸਲ ਪਹੁੰਚ ਗਏ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!