ਰੂਸ ਖ਼ਿਲਾਫ ਵੋਟਿੰਗ ‘ਚ ਭਾਰਤ ਦੇ ਵਾਰ-ਵਾਰ ਗਾਇਬ ਰਹਿਣ ‘ਤੇ ਬੋਲਿਆ ਅਮਰੀਕਾ

ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ ਬੁੱਧਵਾਰ ਨੂੰ ਯੂਕਰੇਨ ‘ਤੇ ਰੂਸੀ ਹਮਲੇ ਖ਼ਿਲਾਫ਼ ਇੱਕ ਮਤਾ ਲਿਆਇਆ ਗਿਆ, ਜਿਥੇ ਭਾਰਤ ਨੇ ਪਿਛਲੀ ਵਾਰ ਵਾਂਗ ਹੀ ਵੋਟਿੰਗ ਤੋਂ ਖੁਦ ਨੂੰ ਦੂਰ ਰਖਿਆ। ਅਮਰੀਕਾ ਨੇ ਭਾਰਤ ਦੇ ਇਸ ਰੁਖ਼ ‘ਤੇ ਕਿਹਾ ਹੈ ਕਿ ਉਹ ਭਾਰਤ ਨੂੰ ਰੂਸੀ ਹਮਲੇ ਦੀ ਅਲੋਚਨਾ ਕਰਨ ਲਈ ਮਨਾ ਰਿਹਾ ਹੈ ਪਰ ਅਮਰੀਕਾ ਦੀਆਂ ਹੁਣ ਤੱਕ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ।ਅਮਰੀਕਾ ਦੇ ਅਸਿਸਟੈਂਟ ਸਟੇਟ ਸੈਕਟਰੀ ਡੋਨਲਡ ਲੂ ਨੇ ਵਿਦੇਸ਼ ਸਬੰਧ ਕਮੇਟੀ ਦੇ ਸਾਂਸਦਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਯੂਕਰੇਨ ‘ਤੇ ਰੂਸ ਦੀ ਹਮਲਾਵਰਤਾ ਖਿਲਾਫ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਵੋਟਿੰਗ ਕਰਨ ਲਈ ਅਮਰੀਕਾ ਭਾਰਤ ਨੂੰ ਮਨਾਉਣ ਦਾ ਕੰਮ ਕਰ ਰਿਹਾ ਹੈ ਪਰ ਭਾਰਤ ਨੇ ਕਈ ਵਾਰ ਹੋਈ ਵੋਟਿੰਗ ਤੋਂ ਖੁਦ ਨੂੰ ਦੂਰ ਰਖਿਆ ਹੈ.
ਲੂ ਨੇ ਕਿਹਾ ਕਿ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਸਾਰੇ ਭਾਰਤ ਨੂੰ ਸਪੱਸ਼ਟ ਰੁਖ਼ ਅਪਣਾਉਣ, ਰੂਸ ਦੀ ਕਾਰਵਾਈ ਖਿਲਾਫ ਸਟੈਂਡ ਲੈਣ ਦੀ ਬੇਨਤੀ ਕਰਨ ਲਈ ਕੰਮ ਕਰ ਰਹੇ ਹਾਂ, ਪਰ ਅਸੀਂ ਹੁਣ ਤੱਕ ਕੀ ਵੇਖਿਆ ਹੈ? ਅਸੀਂ ਕਈ ਵਾਰ ਭਾਰਤ ਨੂੰ ਵੋਟਿੰਗ ਕਰਨ ਤੋਂ ਪਰਹੇਜ਼ ਕਰਦੇ ਵੇਖਿਆ ਹੈ।’ਭਾਰਤ ਨੇ ਹਾਲ ਹੀ ਵਿੱਚ ਸੰਯੁਤ ਰਾਸ਼ਟਰ ਦੇ ਇੱਕ ਸੈਸ਼ਨ ਵਿੱਚ ਬਿਨਾਂ ਕਿਸੇ ਦੇਸ਼ ਦਾ ਨਾਂ ਲਏ ਕਿਹਾ ਸੀ ਕਿ ਸਾਰੇ ਦੇਸ਼ਾਂ ਨੂੰ ਦੂਜੇ ਦੇਸ਼ਾਂ ਦੀ ਪ੍ਰਭੂਸੱਤਾ ਦਾ ਸਨਮਾਨ ਕਰਨ ਲਈ ਸੰਯੁਕਤ ਰਾਸ਼ਟਰ ਚਾਰਟਰ ਦੀ ਪਾਲਣਾ ਕਰਨਾ ਚਾਹੀਦੀ ਹੈ।
ਡੋਲਨਡ ਲੂ ਨੇ ਭਾਰਤ ਦੇ ਇਸ ਸੰਤੁਲਿਤ ਬਿਆਨ ‘ਤੇ ਕਿਹਾ ਕਿ ਅਸੀਂ ਪਿਛਲੇ ਕੁਝ ਦਿਨਾਂ ਵਿੱਚ ਇੱਕ ਦਿਲਚਸਪ ਪ੍ਰਗਤੀ ਵੇਖੀ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਨੇ ਸਾਰੇ ਦੇਸ਼ਾਂ ਨੂੰ ਹੋਰਨਾਂ ਦੇਸ਼ਾਂ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨ ਲਈ ਸੰਯੁਕਤ ਰਾਸ਼ਟਰ ਚਾਰਟਰ ਦਾ ਪਾਲਣ ਕਰਨ ਦਾ ਸੱਦਾ ਦਿੱਤਾ। ਭਾਰਤ ਦਾ ਇਹ ਸੰਦੇਸ਼ ਰੂਸ ਵੱਲੋਂ ਸੰਯੁਕਤ ਰਾਸ਼ਟਰ ਚਾਰਟਰ ਤੇ ਯੂਕਰੇਨ ਦੀ ਪ੍ਰਭੂਸੱਤਾ ਦੀ ਉਲੰਘਣਾ ਦਾ ਇੱਕ ਸਪੱਸ਼ਟ ਸੰਦਰਭ ਹੈ। ਲੂ ਨੇ ਕਿਹਾ ਕਿ ਅਮਰੀਕੀ ਵਿਦੇਸ਼ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਯੂਕਰੇਨ ਨੂੰ ਲੈ ਕੇ ਭਾਰਤੀ ਹਮਰੁਤਬਾ ਨਾਲ ਉੱਚ ਪੱਧਰੀ ਵਾਰਤਾ ਕਰ ਰਹੇ ਹਨ।