ਰੂਸ ਦੀ ਬੰਬਾਰੀ ਵਿਚਾਲੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਚਲਾਇਆ ਜਾ ਰਿਹਾ ਆਪ੍ਰੇਸ਼ਨ ਗੰਗਾ ਅਜੇ ਜਾਰੀ ਹੈ। ਇਸੇ ਵਿਚਾਲੇ ਭਾਰਤ ਸਰਕਾਰ ਨੇ ਯੂਕਰੇਨ ਦੇ ਪੂਰਬੀ ਹਿੱਸੇ ਵਿੱਚ ਵਿਦਿਆਰਥੀਆਂ ਨੂੰ ਫਿਲਹਾਲ ਸਾਵਧਾਨੀ ਵਰਤਣ ਤੇ ਬੰਬ ਸ਼ੈਲਟਰਾਂ ਵਿੱਚ ਬਣੇ ਰਹਿਣ ਦੀ ਸਲਾਹ ਦਿੱਤੀ ਹੈ।
ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਯੂਕਰੇਨ ਦੇ ਸੁਮੀ ਸ਼ਹਿਰ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਬਹੁਤ ਫਿਕਰਮੰਦ ਹਾਂ। ਅਸੀਂ ਵੱਖ-ਵੱਖ ਚੈਨਲਾਂ ਰਾਹੀਂ ਰੂਸੀ ਤੇ ਯੂਕਰੇਨੀ ਸਰਕਾਰ ‘ਤੇ ਜੰਗਬੰਦੀ ਕਰਨ ਲਈ ਜ਼ੋਰ ਪਾ ਰਹੇ ਹਾਂ, ਜਿਸ ਨਾਲ ਯੂਕਰੇਨ ਵਿੱਚ ਸੁਰੱਖਿਅਤ ਲਾਂਘਾ ਬਣਾ ਕੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਿਆ ਜਾ ਸਕੇ। ਊਨ੍ਹਾਂ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਤੇ ਨਾਗਰਿਕਾਂ ਨੂੰ ਸਲਾਹ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਨੂੰ ਰਿਸਕ ਵਾਲੇ ਇਲਾਕਿਆਂ ਤੋਂ ਕੱਢ ਨਹੀਂ ਲਿਆ ਜਾਂਦਾ, ਉਦੋਂ ਤੱਕ ਸੁਰੱਖਿਆ ਸਾਵਧਾਨੀ ਵਰਤਣ। ਗੋਲਾਬਾਰੀ ਤੋਂ ਬਚਣ ਲਈ ਬੰਬ ਸ਼ੈਲਟਰਾਂ ‘ਚ ਸ਼ਰਨ ਲਈ ਰੱਖਣ ਤੇ ਗੈਰ-ਲੋੜੀਂਦਾ ਰਿਸਕ ਲੈਣ ਤੋਂ ਬਚਣ। ਇਸ ਸੰਬੰਧ ਵਿੱਚ ਮੰਤਰਾਲਾ ਤੇ ਸਾਡੇ ਦੂਤਾਵਾਸ ਵਿਦਿਆਰਥੀਆਂ ਦੇ ਲਗਾਤਾਰ ਸੰਪਰਕ ਵਿੱਚ ਹਨ।
व्हाट्सप्प आइकान को दबा कर इस खबर को शेयर जरूर करें
Please Share This News By Pressing Whatsapp Button