ਖਾਰਕੀਵ ਤੋਂ ਸਾਰੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ,ਹੁਣ ਮੁੱਖ ਚੁਣੌਤੀ ਸੂਮੀ ‘ਚ ਫਸੇ ਭਾਰਤੀਆਂ ਨੂੰ ਕੱਢਣਾ ਹੈ-ਵਿਦੇਸ਼ ਮੰਤਰਾਲੇ

ਨਵੀਂ ਦਿੱਲੀ- ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਯੁੱਧ ਪ੍ਰਭਾਵਿਤ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ਵਿੱਚ ਕੋਈ ਵੀ ਭਾਰਤੀ ਨਹੀਂ ਬਚਿਆ ਹੈ, ਜਿੱਥੇ ਰੂਸ ਨੇ ਲਗਾਤਾਰ ਦੂਜੇ ਦਿਨ ਆਪਣਾ ਹਮਲਾ ਜਾਰੀ ਰੱਖਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਹੁਣ ਮੁੱਖ ਚੁਣੌਤੀ ਸੂਮੀ ‘ਚ ਫਸੇ ਭਾਰਤੀਆਂ ਨੂੰ ਕੱਢਣਾ ਹੈ ਕਿਉਂਕਿ ਰੂਸ ਅਤੇ ਯੂਕਰੇਨ ਦੀਆਂ ਫੌਜਾਂ ਵਿਚਾਲੇ ਚੱਲ ਰਹੀ ਜੰਗ ਕਾਰਨ ਉਥੇ ਸਥਿਤੀ ਕਾਫੀ ਖਰਾਬ ਹੈ। ਸ਼ਹਿਰ ਵਿੱਚ ਚਾਰੇ ਪਾਸੇ ਗੋਲੀਬਾਰੀ ਅਤੇ ਹਿੰਸਾ ਹੋ ਰਹੀ ਹੈ। ਲੋਕਾਂ ਦੇ ਸਾਹਮਣੇ ਬਿਜਲੀ, ਪਾਣੀ ਅਤੇ ਟਰਾਂਸਪੋਰਟ ਦੀ ਵੀ ਘਾਟ ਹੈ।
ਭਾਰਤ ਨੇ ਕਿਹਾ ਕਿ ਉਹ ਯੁੱਧਗ੍ਰਸਤ ਯੂਕਰੇਨ ਦੇ ਪੂਰਬੀ ਸ਼ਹਿਰ ਸੂਮੀ ਵਿੱਚ ਫਸੇ ਭਾਰਤੀਆਂ ਨੂੰ ਲੈ ਕੇ “ਡੂੰਘੀ ਚਿੰਤਾ” ਵਿੱਚ ਹੈ ਅਤੇ ਵੱਖ-ਵੱਖ ਚੈਨਲਾਂ ਰਾਹੀਂ ਰੂਸ ਅਤੇ ਯੂਕਰੇਨ ਦੋਵਾਂ ਨੂੰ ਤੁਰੰਤ ਜੰਗਬੰਦੀ ਦੀ ਮੰਗ ਕਰਨ ਲਈ ਕਿਹਾ ਹੈ ਤਾਂ ਜੋ ਵਿਵਾਦ ਵਾਲੇ ਖੇਤਰਾਂ ਤੋਂ ਲੋਕਾਂ ਦੀ ਸੁਰੱਖਿਅਤ ਨਿਕਾਸੀ ਯਕੀਨੀ ਹੋ ਸਕੇ। . ਬਾਗਚੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੁਮੀ ‘ਚ ਲਗਭਗ 700 ਭਾਰਤੀ ਫਸੇ ਹੋਏ ਹਨ। ਸੁਮੀ ਯੁੱਧਗ੍ਰਸਤ ਯੂਕਰੇਨ ਦੇ ਟਕਰਾਅ ਵਾਲੇ ਖੇਤਰਾਂ ਵਿੱਚੋਂ ਇੱਕ ਹੈ, ਜਿੱਥੇ ਰੂਸੀ ਅਤੇ ਯੂਕਰੇਨੀ ਫੌਜਾਂ ਵਿਚਕਾਰ ਭਿਆਨਕ ਲੜਾਈ ਜਾਰੀ ਹੈ।