Udaan News24

Latest Online Breaking News

ਚਾਰ ਸੂਬਿਆਂ ਵਿੱਚ ਮੁੜ ਤੋਂ ਬੀਜੇਪੀ ਸਰਕਾਰ ਬਣ ਰਹੀ ਹੈ-ਅਮਿਤ ਸ਼ਾਹ

ਦਿੱਲੀ ਵਿੱਚ ਬੀਜੇਪੀ ਹੈੱਡਕੁਆਰਟਰ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਇੱਕ ਸਾਂਝੀ ਪ੍ਰੈੱਸ ਕੀਤੀ। ਇਸ ਮੌਕੇ ਅਮਿਤ ਸ਼ਾਹ ਨੇ ਕਿਹਾ ਕਿ ਚਾਰ ਸੂਬਿਆਂ ਵਿੱਚ ਮੁੜ ਤੋਂ ਬੀਜੇਪੀ ਸਰਕਾਰ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਵਿੱਚ ਗਠਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦੀ, ਉਥੇ ਭਾਰੀ ਬਹੁਮਤ ਨਾਲ ਬੀਜੇਪੀ ਸਰਕਾਰ ਬਣਾਉਣ ਜਾ ਰਹੀ ਹੈ। ਪੰਜਾਬ ਬਾਰੇ ਗੱਲ ਕਰਦਿਆਂ ਸ਼ਾਹ ਨੇ ਕਿਹਾ ਕਿ ਬੀਜੇਪੀ ਪੰਜਾਬ ‘ਚ ਆਪਣੀ ਸਥਿਤੀ ਨੂੰ ਚੰਗਾ ਕਰੇਗੀ। ਅਸੀਂ ਪਹਿਲੀ ਵਾਰ 2014 ‘ਚ 65 ਤੋਂ ਵੱਧ ਸੀਟਾਂ ‘ਤੇ ਲੜੇ ਹਾਂ ਅਤੇ ਇਸ ਤੋਂ ਪਹਿਲਾਂ ਵੀ ਸਾਨੂੰ ਕਈ ਵਾਰ ਕਿਹਾ ਗਿਆ ਕਿ ਤੁਸੀਂ ਇਕੱਲੇ ਲੜੋ, ਤੁਹਾਡਾ ਵਿਕਾਸ ਰੁਕ ਗਿਆ ਹੈ ਪਰ ਅਸੀਂ ਕਿਹਾ ਨਹੀਂ, ਅਸੀਂ ਗਠਜੋੜ ਦਾ ਧਰਮ ਨਿਭਾਵਾਂਗੇ ਅਤੇ ਅਸੀਂ ਨਿਭਾਇਆ ਵੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਸਰਕਾਰ ਬਣਾਉਣ ਦੀ ਸਥਿਤੀ ‘ਚ ਨਹੀਂ, ਪੰਜਾਬ ‘ਚ ਪੰਜ-ਕੋਣੀ ਮੁਕਾਬਲਾ ਹੈ, ਨਤੀਜਾ ਕੀ ਨਿਕਲੇਗਾ ਕੋਈ ਜੋਤਸ਼ੀ ਹੀ ਦੱਸ ਸਕਦਾ ਹੈ। ਯੂਕਰੇਨ ਤੋਂ ਭਾਰਤੀ ਦੀ ਸੁਰੱਖਿਤ ਵਾਪਸੀ ਬਾਰੇ ਬੋਲਦਿਆਂ ਅਮਿਤ ਸ਼ਾਹ ਨੇ ਕਿਹਾ ਕਿ 4 ਮਾਰਚ ਤੱਕ ਅਸੀਂ 16,000 ਭਾਰਤੀ ਨਾਗਰਿਕਾਂ ਨੂੰ ਯੂਕਰੇਨ ਦੀ ਸਰਹੱਦ ‘ਤੇ ਲਿਆਉਣ ‘ਚ ਕਾਮਯਾਬ ਹੋਏ ਹਾਂ। 13,000 ਤੋਂ ਵੱਧ ਲੋਕਾਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ। ਅਗਲੇ 24 ਘੰਟਿਆਂ ਵਿੱਚ 16 ਹੋਰ ਉਡਾਣਾਂ ਵਾਪਸ ਆਉਣਗੀਆਂ।

ਇਸ ਮੌਕੇ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਪੰਜਾਬ ਵਿੱਚ ਚੰਗੇ ਨਤੀਜੇ ਆਉਣ ਦੀ ਉਮੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜ ਰਾਜਾਂ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ। ਚੋਣਾਂ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈਆਂ ਹਨ। ਅਸੀਂ ਚੋਣ ਚੰਗੀ ਤਰ੍ਹਾਂ ਲੜੇ। ਸਾਨੂੰ ਲੋਕਾਂ ਦਾ ਸਮਰਥਨ ਮਿਲਿਆ ਹੈ, ਜੋ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਵੀ ਵੋਟਾਂ ਵਿੱਚ ਬਦਲ ਗਿਆ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੱਡਾ ਨੇ ਕਿਹਾ ਕਿ ਪੀ ਐਮ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਗਰੀਬਾਂ, ਦੱਬੇ-ਕੁਚਲੇ, ਵਾਂਝੇ ਅਤੇ ਸ਼ੋਸ਼ਿਤ ਲੋਕਾਂ ਦਾ ਸਸ਼ਕਤੀਕਰਨ ਕੀਤਾ ਹੈ, ਅਸੀਂ ਇਨ੍ਹਾਂ ਚੋਣ ਮੁਹਿੰਮਾਂ ‘ਚ ਇਸ ਦਾ ਸਕਾਰਾਤਮਕ ਅਸਰ ਦੇਖਿਆ ਹੈ। ਚੋਣ ਪ੍ਰਚਾਰ ਦੌਰਾਨ ਕੇਂਦਰ ਸਰਕਾਰ ਦੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਪ੍ਰਤੀ ਲੋਕਾਂ ਦਾ ਹਾਂ-ਪੱਖੀ ਰਵੱਈਆ ਦੇਖਣ ਨੂੰ ਮਿਲਿਆ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!