Udaan News24

Latest Online Breaking News

ਹੁਣ ਕੈਪਟਨ ਦੀ ਪਾਰਟੀ ਵੱਲੋਂ ਕੀਤੇ ਇਸ ਦਾਅਵੇ ਨੇ ਛੇੜ ਦਿੱਤੀ ਨਵੀਂ ਚਰਚਾ – ਪੜੋ

ਚੋਣ ਨਤੀਜਿਆਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਸਿਸਵਾਂ ਫਾਰਮ ਹਾਊਸ ਤੋਂ ਸਿਆਸੀ ਸ਼ੋਅ ਚੱਲੇਗਾ। ਕਾਂਗਰਸ ਵੱਲੋਂ ਨਤੀਜਿਆਂ ਤੋਂ ਪਹਿਲਾਂ ਆਪਣੇ ਵਿਧਾਇਕ ਬਾਹਰ ਭੇਜਣ ਉਤੇ ਤੰਜ ਕੱਸਦੇ ਹੋਏ ਕੈਪਟਨ ਦੀ  ਪਾਰਟੀ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਈਆਂ ਦੇ ਸਿਆਸੀ ਗੁਰੂ ਹਨ ਅਤੇ ਕਈ ਸਿਆਸੀ ਦੋਸਤਾਂ ਨਾਲ ਚੰਗੇ ਸਬੰਧ ਹਨ। ਹੁਣ ਸਮਾਂ ਆ ਗਿਆ ਹੈ।’ਪਾਰਟੀ ਨੇ ਲਿਖਿਆ ਹੈ ਕਿ-ਮੀਡੀਆ ਦੇ ਦੋਸਤੋ…ਸਿਸਵਾਂ ਫਾਰਮ ਹਾਊਸ ਤੋਂ ਸਿਆਸੀ ਸ਼ੋਅ ਵੇਖਣ ਲਈ ਤਿਆਰ ਹੋ ਜਾਵੋ। ਇਸ ਪਿੱਛੋਂ ਚਰਚਾ ਹੈ ਕਿ ਕੈਪਟਨ ਸਰਕਾਰ ਬਣਾਉਣ ਲਈ ਕਿੰਗ ਮੇਕਰ ਦੀ ਭੁਮਿਕਾ ਨਿਭਾ ਸਕਦੇ ਹਨ। ਦੱਸ ਦਈਏ ਕਿ ਇਸ ਵਾਰ ਕਿਸੇ ਵੀ ਧਿਰ ਨੂੰ ਬਹੁਮਤ ਨਾ ਮਿਲਣ ਦੀ ਚਰਚਾ ਹੈ। ਇਸੇ ਡਰੋਂ ਪੰਜਾਬ ਵਿਚ ਜਿੱਤ ਦੇ ਦਾਅਵੇ ਰੱਖਣ ਵਾਲੀਆਂ ਧਿਰਾਂ- ਕਾਂਗਰਸ ਤੇ ਆਪ ਆਪਣੇ ਵਿਧਾਇਕਾਂ ਨੂੰ ਨਤੀਜਿਆਂ ਤੋਂ ਪਹਿਲਾਂ ਹੋਰਾਂ ਸੂਬਿਆਂ ਵਿਚ ਭੇਜ ਰਹੀਆਂ ਹਨ। ਇਨ੍ਹਾਂ ਧਿਰਾਂ ਨੂੰ ਡਰ ਹੈ ਕਿ ਵਿਧਾਇਕਾਂ ਦੀ ਖਰੀਦੋ ਫਰੋਖਤ ਹੋ ਸਕਦੀ ਹੈ। ਹੁਣ ਕੈਪਟਨ ਦੀ ਪਾਰਟੀ ਵੱਲੋਂ ਕੀਤੇ ਦਾਅਵੇ ਨੇ ਨਵੀਂ ਚਰਚਾ ਛੇੜ ਦਿੱਤੀ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!