ਯੂਕਰੇਨ ਨੇ ਦਾਅਵਾ ਕੀਤਾ ਅਸੀਂ ਰੂਸ ਦੇ 44 ਮਿਲਟਰੀ ਹੈਲੀਕਾਪਟਰ ਤਬਾਹ ਕੀਤੇ

ਰੂਸ ਅਤੇ ਯੂਕਰੇਨ ਦੀ ਲੜਾਈ ਦਾ ਅੱਜ 11 ਵਾਂ ਦਿਨ ਹੈ। ਤਾਜਾ ਖਬਰ ਇਹ ਹੈ ਯੂਕਰੇਨ ਨੇ ਦਾਅਵਾ ਕੀਤਾ ਅਸੀਂ ਰੂਸ ਦੇ 44 ਮਿਲਟਰੀ ਹੈਲੀਕਾਪਟਰ ਤਬਾਹ ਕੀਤੇ ਹਨ ਤੇ ਉਨ੍ਹਾਂ ਨੇ ਕਿਹਾ ਅਸੀਂ ਪਿਛਲੇ 10 ਦਿਨਾਂ ਵਿੱਚ ਰੂਸ ਦੇ 44 ਫਾਇਟਰ ਜੇਟ ਡਿੱਗੇ ਹਨ। ਰੂਸ ਵੱਲੋਂ ਕੀਵ ਤੇ ਅੱਜ ਸਵੇਰ ਤੋ ਹੁਣ ਤੱਕ 12 ਧਮਾਕੇ ਹੋਏ ਹਨ। ਕੀਵ ਵਿੱਚ ਯੁੱਧ ਦੇ ਸਾਇਰਨ ਵੀ ਲਗਤਾਰ ਵਜ ਰਹੇ ਹਨ। ਸੂਤਰਾਂ ਮੁਤਾਬਿਕ ਇਰਾਕ ਦੀ ਜੰਗ ਵਿੱਚ ਸ਼ਾਮਿਲ ਹੋਏ ਸਾਬਕਾ ਅਮਰੀਕੀ ਸੈਨਿਕ ਯੂਕਰੇਨ ਜਾਣਗੇ ਰੂਸ ਨੂੰ ਟੱਕਰ ਦੇਣਗੇ ਤਿੰਨ ਹਜਾਰ ਅਮਰੀਕੀ ਵਲੰਟੀਅਰ। ਅੱਜ 2500 ਦੇ ਕਰੀਬ ਭਾਰਤੀ ਵਿਦਿਆਰਥੀ ਵਾਪਸ ਆਉਣਗੇ ਭਾਰਤ।