Udaan News24

Latest Online Breaking News

ਹੇਮਾ ਮਾਲਿਨੀ ਨਾਲ ਵਿਆਹ ਕਰਵਾਉਣ ਲਈ Dharmendra ਨੇ ਅਪਣਾਇਆ ਸੀ ਇਹ ਤਰੀਕਾ

ਧਰਮਿੰਦਰ ਅਤੇ ਹੇਮਾ ਮਾਲਿਨੀ ਬਾਲੀਵੁੱਡ ਦੀ ਅਜਿਹੀ ਜੋੜੀ ਹੈ ਜਿਸ ਦੇ ਕਿੱਸੇ ਕਾਫੀ ਮਸ਼ਹੂਰ ਸਨ । ਬਾਲੀਵੁੱਡ ‘ਚ ਡਰੀਮ ਗਰਲ ਦੇ ਨਾਂਅ ਨਾਲ ਮਸ਼ਹੂਰ ਹੇਮਾ ਮਾਲਿਨੀ ਦੀ ਖੂਬਸੂਰਤੀ ਦੇ ਕਾਫੀ ਚਰਚੇ ਹਨ ਅਤੇ ਹੇਮਾ ਮਾਲਿਨੀ ਦੇ ਨਾਲ ਕੋਈ ਵੀ ਪਲ ਮਿਲਣ ‘ਤੇ ਧਰਮਿੰਦਰ ਕਦੇ ਵੀ ਮੌਕਾ ਨਹੀਂ ਛੱਡਦੇ। ਹੇਮਾ ਮਾਲਿਨੀ ਦੇ ਖੂਬਸੂਰਤੀ ਦੇ ਦੀਵਾਨੇ ਕਈ ਕਲਾਕਾਰ ਸਨ । ਜਿਨ੍ਹਾਂ ਵਿੱਚੋਂ ਜਤਿੰਦਰ ਅਤੇ ਸੰਜੀਵ ਕੁਮਾਰ ਦੇ ਨਾਮ ਵੀ ਸ਼ਾਮਿਲ ਸਨ। ਸੰਜੀਵ ਕੁਮਾਰ ਨੇ ਤਾਂ ਹੇਮਾ ਮਾਲਿਨੀ ਨੂੰ ਵਿਆਹ ਲਈ ਦੋ ਵਾਰ ਪ੍ਰਪੋਜ਼ ਵੀ ਕੀਤਾ ਸੀ ।

dharmendra and hema malini
ਜਤਿੰਦਰ ਅਤੇ ਹੇਮਾ ਮਾਲਿਨੀ ਦਾ ਵਿਆਹ ਵੀ ਤੈਅ ਹੋ ਗਿਆ ਸੀ। ਪਰ ਇਹ ਗੱਲ ਜਦੋਂ ਜਤਿੰਦਰ ਦੀ ਪ੍ਰੇਮਿਕਾ ਸ਼ੋਭਾ ਨੂੰ ਪਤਾ ਲੱਗੀ ਤਾਂ ਉਸ ਨੇ ਸਾਰੀ ਗੱਲ ਧਰਮਿੰਦਰ ਨੂੰ ਦੱਸੀ ਜੋ ਕਿ ਹੇਮਾ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸਨ। ਧਰਮਿੰਦਰ ਸ਼ੋਭਾ ਨੂੰ ਲੈ ਕੇ ਹੇਮਾ ਮਾਲਿਨੀ ਦੇ ਘਰ ਪਹੁੰਚ ਗਏ। ਜਿੱਥੇ ਸ਼ੋਭਾ ਨੇ ਜਤਿੰਦਰ ਨੂੰ ਲੈ ਕੇ ਕਾਫੀ ਹੰਗਾਮਾ ਕੀਤਾ ਅਤੇ ਆਖਿਰਕਾਰ ਜਤਿੰਦਰ ਨਾਲ ਹੇਮਾ ਦਾ ਵਿਆਹ ਹੋਣ ਤੋਂ ਪਹਿਲਾਂ ਹੀ ਟੁੱਟ ਗਿਆ ਸੀ ।
dharmendra and hema malini
ਜਿਸ ਤੋਂ ਬਾਅਦ ਧਰਮਿੰਦਰ ਨੇ ਹੇਮਾ ਮਾਲਿਨੀ ਦੇ ਨਾਲ ਵਿਆਹ ਕਰਵਾ ਲਿਆ । ਧਰਮਿੰਦਰ ਅਤੇ ਹੇਮਾ ਮਾਲਿਨੀ ਦੇ ਹੋਰ ਵੀ ਕਈ ਕਿੱਸੇ ਮਸ਼ਹੂਰ ਹਨ । ਦੋਵਾਂ ਨੇ ਵਿਆਹ ਕਰਵਾਉਣ ਦੇ ਲਈ ਕਈ ਪਾਪੜ ਵੇਲੇ ਸਨ । ਧਰਮਿੰਦਰ ਅਤੇ ਹੇਮਾ ਮਾਲਿਨੀ ਆਪਣੇ ਸਮੇਂ ਦੀਆਂ ਪ੍ਰਸਿੱਧ ਜੋੜੀਆਂ ਚੋਂ ਇੱਕ ਹਨ । ਦੋਵਾਂ ਦੀਆਂ ਵਿਆਹ ਤੋਂ ਬਾਅਦ ਦੋ ਧੀਆਂ ਹੋਈਆਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ । ਦੋਵਾਂ ਧੀਆਂ ਦੇ ਵਿਆਹ ਹੋ ਚੁੱਕੇ ਹਨ ਅਤੇ ਧਰਮਿੰਦਰ ਅੱਜ ਕੱਲ੍ਹ ਆਪਣਾ ਜ਼ਿਆਦਾ ਸਮਾਂ ਆਪਣੇ ਫਾਰਮ ਹਾਊਸ ‘ਤੇ ਹੀ ਬਿਤਾਉਂਦੇ ਨਜ਼ਰ ਆਉਂਦੇ ਹਨ ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!