Udaan News24

Latest Online Breaking News

ਬਾਕਸਰ ਵਿਜੇਂਦਰ ਵੱਲੋਂ ਲੋਕ ਸਭਾ ਚੋਣਾਂ ਦੇ ਮੈਦਾਨ ਵਿਚ ਉਤਰਨ ਦੀ ਤਿਆਰੀ 2024 ਵਿਚ ਚੋਣਾਂ ਲੜਨ ਦੇ ਦਿੱਤੇ ਸੰਕੇਤ

ਦੇਸ਼ ਨੂੰ ਓਲੰਪਿਕ ਮੈਡਲ ਜਿਤਾਉਣ ਵਾਲੇ ਬਾਕਸਰ ਵਿਜੇਂਦਰ ਹੁਣ ਹਰਿਆਣਾ ‘ਚ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਦੇ ਮੈਦਾਨ ਵਿਚ ਉਤਰਨ ਦੀ ਤਿਆਰੀ ਕਰ ਚੁੱਕੇ ਹਨ। ਭਿਵਾਨੀ ਆਪਣੇ ਪੈਤ੍ਰਕ ਪਿੰਡ ਪੁੱਜੇ ਬਾਕਸਰ ਵਿਜੇਂਦਰ ਨੇ ਬੇਰੋਜ਼ਗਾਰੀ ਨੂੰ ਲੈ ਕੇ ਹਰਿਆਣਾ ਸਰਕਾਰ ‘ਤੇ ਤੰਜ ਕੱਸਿਆ। ਬਾਕਸਰ ਵਿਜੇਂਦਰ ਆਪਣੀ ਬੀਮਾਰ ਨਾਨੀ ਨੂੰ ਮਿਲਣ ਜਾ ਰਹੇ ਸਨ। ਇਸ ਦੌਰਾਨ ਉਹ ਆਪਣੇ ਪਿੰਡ ਰੁਕੇ। ਇਥੇ ਪਿੰਡ ਦੇ ਲੋਕਾਂ ਨੇ ਸਿਆਸੀ ਚਰਚਾ ਕੀਤੀ। ਨਾਲ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਪੰਜਾਬ ਸੂਬਿਆਂ ਦੀਆਂ ਚੋਣਾਂ, ਬੇਰੋਜ਼ਗਾਰੀ ਨੂੰ ਲੈ ਕੇ ਹਰਿਆਣਾ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ 2024 ਵਿਚ ਚੋਣਾਂ ਲੜਨ ਦੇ ਸੰਕੇਤ ਦਿੱਤੇ।

ਵਿਜੇਂਦਰ ਨੇ ਕਿਹਾ ਕਿ ਹਰਿਆਣਾ ਬੇਰੋਜ਼ਗਾਰੀ ਵਿਚ ਨੰਬਰ ਵਨ ਬਣ ਚੁੱਕਾ ਹੈ, ਹਰ ਨੌਕਰੀ ਦੇ ਪੇਪਰ ਲੀਕ ਹੋਏ। ਟੀਚਰਾਂ ਦੇ 31 ਫੀਸਦ ਅਹੁਦੇ ਖਾਲੀ ਪਏ ਹਨ। ਫੌਜ ਤੱਕ ਦੀ ਭਰਤੀ ਬੰਦ ਹਨ। ਉਨ੍ਹਾਂ ਕਿਹਾ ਕਿ ਬਾਵਜੂਦ ਇਸ ਦੇ ਹਰਿਆਣਾ ਸਰਕਾਰ ਕੋਰੋਨਾ ਦੀ ਆੜ ਵਿਚ ਆਪਣੀ ਅਸਫਲਤਾ ਲੁਕਾਉਂਦੀ ਰਹੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਹੱਕ ਲਈ ਸੜਕਾਂ ‘ਤੇ ਆਉਣਾ ਪਵੇਗਾ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!